ਸੈਕਟਰ 78 ਰੈਜੀਡੈਂਸ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਦੀ ਗਮਾਡਾ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਸਬੰਧੀ ਮੀਟਿੰਗ

ਐਸ ਏ ਐਸ ਨਗਰ, 6 ਜੂਨ (ਸ.ਬ.) ਰੈਜੀਡੈਂਸ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ 78 ਐਸ.ਏ.ਐਸ.ਨਗਰ  ਦੇ ਪ੍ਰਧਾਨ ਕ੍ਰਿਸ਼ਨਾ ਮਿੱਤੂ ਅਤੇ ਅਹੁਦੇਦਾਰਾਂ ਦੀ ਮੀਟਿੰਗ ਗਮਾਡਾ ਦੇ ਉੱਚ ਅਧਿਕਾਰੀ ਸ. ਦਵਿੰਦਰ ਸਿੰਘ ਐਸ.ਸੀ ਨਾਲ ਹੋਈ ਇਸ  ਮੀਟਿੰਗ ਵਿੱਚ ਗਮਾਡਾ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਐਕਸੀਅਨ ਜਸਵੀਬ ਸਿੰਘ ਜੱਸੀ, ਸੰਜੀਵ ਗੁਪਤਾ, ਰੋਹਿਤ ਸੂਦ, ਮਨਦੀਪ ਸਿੰਘ ਅਤੇ ਵੀ. ਐਨ.ਅਨੰਦ ਸਾਮਲ ਸਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰੈਸ ਸਕੱਤਰ ਰਘਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਰੈਜੀਡੈਂਸ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ 78 ਦੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ|  ਜਿਸ ਵਿੱਚ ਮੁੱਖ ਮੁੱਦੇ ਸੈਕਟਰ 78 ਦੇ ਵੱਡੇ ਪਾਰਕ ਦੀ ਸਾਭ ਸੰਭਾਲ, ਬੈਠਣ ਲਈ ਹੋਰ ਬੈਂਚ ਲੁਆਣ, ਪਾਰਕ ਦੇ ਦੂਜੇ ਹਿੱਸੇ ਨੂੰ ਪੂਰਾ ਕਰਨ, ਛੋਟੇ ਪਾਰਕਾਂ ਵਿੱਚ ਝੂਲੇ ਅਤੇ ਰਹਿੰਦੇ ਪਾਰਕਾਂ ਦਾ ਵਿਕਾਸ ਕਰਨਾ, ਮਕਾਨ ਨੰਬਰ 389 ਦੇ ਸਾਹਮਣੇ ਵਾਲੇ ਪਾਰਕ ਨੂੰ ਮਿੱਟੀ ਪਾ ਕੇ ਪੱਧਰਾ ਕਰਵਾਉਣਾ, ਸੈਕਟਰ 78-79 ਦੀ ਬਣਦੀ ਸੜਕ ਨੂੰ ਪੱਧਰਾ ਕੇ ਪੂਰਾ ਕਰਨਾ, ਸੜਕ ਦੇ   ਦੋਵੇਂ ਪਾਸੇ ਪਏ ਮਲਬੇ ਨੂੰ ਹਟਾਉਣ ਅਤੇ ਕਰਵ ਚੈਨਲ ਲਗਾਉਣ, ਸੈਕਟਰ 78 ਦੀਆਂ ਸਾਰੀਆਂ ਅੰਦਰੂਨੀ ਸੜਕਾਂ ਨੂੰ ਵੀ ਪੱਧਰਾ ਕਰਕੇ ਪ੍ਰੀਮਿਕਸ ਪਾਉਣਾ, ਸੈਕਟਰ ਅਤੇ ਪਿੰਡ ਸੋਹਾਣਾ ਨੂੰ ਵੰਡਣ ਵਾਲੀ ਫਿਰਨੀ ਤੇ ਬਣੀ ਆਰ.ਸੀ.ਸੀ ਦੀਵਾਰ ਨੂੰ ਪੂਰਾ ਕਰਨਾ, ਵੱਡੇ ਅਤੇ ਛੋਟੇ ਪਾਰਕਾਂ ਵਿੱਚ ਲਾਈਟਾਂ ਨੂੰ ਚਾਲੂ ਕਰਨ ਬਾਰੇ ਵਿਚਾਰ ਵਟਾਂਦਰਾਂ ਕੀਤਾ ਗਿਆ|  ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਨੈ ਮੰਗ ਕੀਤੀ ਕਿ 78 ਸੈਕਟਰ ਵਿੱਚ ਸਾਫ ਪਾਣੀ ਦਿੱਤਾ ਜਾਵੇ ਕਿਉਂ ਕਿ ਮਿੱਟੀ ਵਾਲਾ ਪਾਣੀ ਆ ਰਿਹਾ ਹੈ| ਬਰਸਾਤ ਤੋਂ ਪਹਿਲਾਂ ਰੋਡ ਗਲੀਆਂ ਅਤੇ ਮੇਨ ਹੋਲਾਂ ਦੀ ਸਫਾਈ ਅਤੇ ਲੋੜ ਅਨੁਸਾਰ ਨਵੀਆਂ ਰੋਡ ਗਲੀਆਂ ਵੀ ਬਣਾਈਆਂ ਜਾਣ|  ਸੈਕਟਰ ਵਿੱਚ ਗਾਈਡ ਨਕਸ਼ੇ ਨੰਬਰ ਸਮੇਤ, ਕਮਿਉਨਿਟੀ ਸੈਂਟਰ ਅਤੇ ਬੂਥ ਮਾਰਕੀਟ ਬਣਾਈ ਜਾਵੇ| ਇਸ ਮੌਕੇ ਗਮਾਡਾ ਅਧਿਕਾਰੀਆ ਨੇ ਉਪਰੋਕਤ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ|
ਵਫਦ ਵਿੱਚ ਇੰਦਰਜੀਤ ਸਿੰਘ ਜਨਰਲ ਸਕੱਤਰ, ਨਿਰਮਲ ਸਿੰਘ ਸਭਰਵਾਲ ਮੀਤ ਪ੍ਰਧਾਨ, ਮੇਜਰ ਸਿੰਘ ਸੀਨੀ.ਮੀਤ ਪ੍ਰਧਾਨ ਸੈਕਟਰ 76-80, ਸਤਨਾਮ ਸਿੰਘ ਭਿੰਡਰ ਮੀਤ ਪ੍ਰਧਾਨ, ਗੁਰਮੇਲ ਸਿਘ ਢੀਂਂਡਸਾ ਸਯੁੰਕਤ ਸਕੱਤਰ ਅਤੇ ਸੁਦਰਸ਼ਨ ਸਿੰਘ ਸ਼ਾਮਲ ਸਨ|

Leave a Reply

Your email address will not be published. Required fields are marked *