ਸੈਕਟਰ-78 ਵਿੱਚ ਖਾਲਸਾ ਸਾਜਨਾ ਦਿਵਸ ਅਤੇ ਡਾ: ਬੀ.ਆਰ.ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਖੇਡਾਂ ਕਰਵਾਈਆਂ

ਐਸ ਏ ਐਸ ਨਗਰ, 15 ਅਪ੍ਰੈਲ (ਸ.ਬ.) ਰੈਜ਼ੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਵੱਲੋਂ ਸੈਕਟਰ 76-80 ਕਮੇਟੀ ਦੇ ਸਹਿਯੋਗ ਨਾਲ ਬੀਬੀ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਖਾਲਸਾ ਸਾਜਨਾ ਦਿਵਸ ਅਤੇ ਡਾ: ਬੀ.ਆਰ.ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਤ ਖੇਡਾਂ ਕਰਵਾਈਆਂ ਗਹੀਆਂ| ਇਸ ਦੌਰਾਨ ਬੱਚਿਆਂ ਅਤੇ ਸੀਨੀਅਰ ਸਿਟੀਜ਼ਨ ਦੀਆਂ ਖੇਡਾਂ ਜਿਵੇਂ ਕਿ ਦੌੜਾਂ, ਨਿੰਬੂ ਚਮਚਾ ਦੌੜ, ਤਿੰਨ ਟੰਗੀ ਦੌੜ, ਸੰਗੀਤਮਈ ਕੁਰਸੀ ਦੌੜ, ਗੋਲਾ ਸੁਟਣਾ ਆਦਿ ਵੀ ਕਰਵਾਈਆਂ ਗਈਆਂ| ਖੇਡਾਂ ਵਿੱਚ ਬੱਚਿਆਂ ਤੇ ਸੀਨੀਅਰ ਸਿਟੀਜ਼ਨ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ| ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਢੁਕਵੇਂ ਇਨਾਮ ਵੀ ਦਿੱਤੇ ਗਏ| ਪ੍ਰੋਗਰਾਮ ਦੌਰਾਨ ਭੁਪਿੰਦਰ ਸਿੰਘ ਮਟੌਰੀਆਂ ਨੇ ਸਮੇਂ ਮੁਤਾਬਕ ਗੀਤ ਪੇਸ਼ ਕੀਤੇ ਗਏ|
ਇਸ ਮੌਕੇ ਜਲ੍ਹਿਆਂ ਵਾਲਾ ਬਾਗ ਦੇ ਸਾਕੇ ਦੇ 100 ਸਾਲ ਪੂਰੇ ਹੋਣ ਤੇ ਜਲ੍ਹਿਆਂ ਵਾਲਾ ਬਾਗ ਅੰਮ੍ਰਿਤਸਰ ਵਿਖੇ ਗੋਰੀ ਸਰਕਾਰ ਵੱਲੋਂ ਸ਼ਹੀਦ ਕੀਤੇ ਗਏ ਜੰਗ-ਏ-ਆਜ਼ਾਦੀ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਗਈ| ਬੁਲਾਰਿਆਂ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ/ਵਿਚਾਰਧਾਰਾ ਦਾ ਸਮਾਜ ਨਹੀਂ ਉਸਾਰਿਆ ਗਿਆ ਅਤੇ ਮਨੁੱਖ ਹਥੋਂ ਮਨੁੱਖ ਦੀ ਲੁੱਟ ਉਸੇ ਤਰ੍ਹਾਂ ਜਾਰੀ ਹੈ| ਸਰਬੰਸਦਾਨੀ ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘ ਜੀ ਦੀ ਜੋਰ ਜ਼ੁਲਮ ਦੇ ਖਿਲਾਫ ਲੜਾਈ ਤੇ ਕੁਰਬਾਨੀ ਨੂੰ ਯਾਦ ਕੀਤਾ ਗਿਆ| ਡਾ: ਬੀ.ਆਰ ਅੰਬੇਦਕਰ ਦੀ ਸਮਾਜ ਨੂੰ ਦੇਣ ਅਤੇ ਸਮਾਜ ਦੇ ਲੁੱਟ ਹੋ ਰਹੇ ਵਰਗ ਦੀ ਆਵਾਜ਼ ਨੂੰ ਬੁਲੰਦ ਕਰਨ ਅਤੇ ਸਮਾਜ ਵਿੱਚ ਨਾ-ਬਰਾਬਰੀ, ਲੁੱਟ-ਘਸੁਟ ਆਦਿ ਦਾ ਪ੍ਰਬੰਧ ਵਿਰੁੱਧ ਸੰਘਰਸ਼ ਕਰਨ ਦੀ ਸੋਚ ਦੀ ਗੱਲ ਕੀਤੀ ਗਈ|
ਇਸ ਮੌਕੇ ਬੁਲਾਰਿਆਂ ਨੇ ਸੈਕਟਰ ਵਾਸੀਆਂ ਨੂੰ ਆ ਰਹੀਆਂ ਸਮਸਿਆਵਾਂ ਜਿਵੇਂ ਪਾਣੀ ਦੀ ਸਮਸਿਆ, 01-09-2017 ਤੋਂ 5-5 ਗੁਣਾਂ ਪਾਣੀ ਦੇ ਬਿਲਾਂ ਵਿੱਚ ਸਰਕਾਰ ਵੱਲੋਂ ਕੀਤਾ ਗਿਆ ਵਾਧਾ ਵਾਪਸ ਨਾ ਲੈਣਾ, ਸੜਕਾਂ ਵਿੱਚ ਟੋਏ -ਖੱਡੇ, ਸੈਕਟਰ 78-79 ਦੀ ਸੜਕ ਦਾ ਕੰਮ ਪੂਰਾ ਨਾ ਕਰਨਾ, ਰਹਿੰਦੇ ਪਾਰਕਾਂ ਦਾ ਵਿਕਾਸ ਅਤੇ ਹੋਰ ਮਸਲੇ ਨਾ ਹਲ ਕਰਨ ਕਰਕੇ ਸਰਕਾਰ/ਗਮਾਡਾ ਅਧਿਕਾਰੀਆਂ ਦੀ ਨਿਖੇਧੀ ਕੀਤੀ ਗਈ| ਇਸ ਗੱਲ ਤੇ ਰੋਸ ਪ੍ਰਗਟ ਕੀਤਾ ਗਿਆ ਕਿ ਮੁਹਾਲੀ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮ ਦੇ ਬਾਵਜੂਦ ਵੀ ਕਿ ਸੈਕਟਰ 78-79 ਦੀ ਡਿਵਾਈਡਿੰਗ ਸੜਕ ਦੇ ਦੋਵਾਂ ਪਾਸਿਆਂ ਤੋਂ ਰੇਤਾ ਬਜ਼ਰੀ ਦੇ ਟਰੈਕਟਰ ਟਰਾਲੀਆਂ ਤੇ ਇੱਟਾਂ ਦੇ ਟਰੱਕ ਨਹੀਂ ਹਟਾਏ ਗਏ|
ਇਸ ਮੌਕੇ ਸੁੱਚਾ ਸਿੰਘ ਕਲੌੜ, ਇੰਦਰਜੀਤ ਸਿੰਘ, ਮੇਜਰ ਸਿੰਘ, ਨਿਰਮਲ ਸਿੰਘ ਸਭਰਵਾਲ, ਰਮਨੀਕ ਸਿੰਘ, ਸਤਨਾਮ ਸਿੰਘ ਭਿੰਡਰ, ਗੁਰਮੇਲ ਸਿੰਘ ਢੀਂਡਸਾ, ਸੁਰਿੰਦਰ ਸਿੰਘ ਕੰਗ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਬਸੰਤ ਸਿੰਘ, ਦਰਸ਼ਨ ਸਿੰਘ, ਰਮਿੰਦਰ ਸਿੰਘ, ਚਰਨ ਸਿੰਘ, ਹਾਕਮ ਸਿੰਘ, ਰਘੂਬੀਰ ਸਿੰਘ ਭੁਲਰ, ਇੰਸਪਾਲ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *