ਸੈਕਟਰ 78 ਵਿੱਚ ਲੱਗਣ ਵਾਲੀ ਸਬਜ਼ੀ ਮੰਡੀ ਵੀਰਵਾਰ ਦੀ ਥਾਂ ਹੁਣ ਸੋਮਵਾਰ ਨੂੰ ਲੱਗੇਗੀ : ਜਥੇਦਾਰ ਕੁੰਭੜਾ

ਐਸ ਏ ਐਸ ਨਗਰ, 3 ਜਨਵਰੀ (ਸ.ਬ.)  ਸੈਕਟਰ 78 ਵਿੱਚ ਵੀਰਵਾਰ ਨੂੰ ਲੱਗਣ ਵਾਲੀ ਸਬਜ਼ੀ ਮੰਡੀ ਦਾ ਦਿਨ ਬਦਲ ਕੇ ਸੋਮਵਾਰ ਨੂੰ ਕਰ ਦਿੱਤਾ ਗਿਆ| ਇਹ ਜਾਣਕਾਰੀ ਅੱਜ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਬੀਤੇ ਦਿਨ ਕਿਸਾਨ ਮੰਡੀ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ|
ਜਥੇਦਾਰ ਕੁੰਭੜਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇੱਥੇ ਮੰਡੀ ਵੀਰਵਾਰ ਵਾਲੇ ਦਿਨ ਲੱਗਦੀ ਸੀ| ਇਸ ਖੇਤਰ ਦੇ ਕੌਂਸਲਰ ਸੁਰਿੰਦਰ ਸਿੰਘ ਰੋਡਾ ਅਤੇ ਰੈਜ਼ੀਡੈਂਟ ਵੈਲਫ਼ੇਅਰ ਐਸੋਸੀਏਸ਼ਨ ਸੈਕਟਰ 78, ਮੰਦਰ ਕਮੇਟੀ ਸੈਕਟਰ 78 ਅਤੇ  ਹੋਰ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੀ ਮੰਗ ਉਤੇ ਇਹ ਦਿਨ ਬਦਲ ਕੇ ਸੋਮਵਾਰ ਕੀਤਾ ਗਿਆ ਹੈ|  ਇਸ ਮੌਕੇ ਉਨ੍ਹਾਂ ਸਬਜ਼ੀ ਮੰਡੀ ਵਿੱਚ ਚੈਕਿੰਗ ਵੀ ਕੀਤੀ|
ਇਸ ਮੌਕੇ ਕੌਂਸਲਰ ਸੁਰਿੰਦਰ ਸਿੰਘ ਰੋਡਾ, ਵੈਲਫ਼ੇਅਰ ਐਸੋਸੀਏਸ਼ਨ ਅਤੇ ਮੰਦਰ ਕਮੇਟੀ ਵੱਲੋਂ ਜਥੇਦਾਰ ਕੁੰਭੜਾ ਨੂੰ ਸਿਰੋਪਾ ਭੇਂਟ ਕਰਕੇ ਵਿਸ਼ੇਸ਼ ਸਨਮਾਨ  ਕੀਤਾ ਗਿਆ ਅਤੇ ਇਸ ਉਦਮ ਲਈ  ਉਨ੍ਹਾਂ ਦਾ ਧੰਨਵਾਦ ਕੀਤਾ|
ਇਸ ਮੌਕੇ ਕਮਾਂਡਰ ਜੌਹਲ, ਨਰੇਸ਼ ਕੁਮਾਰ ਤ੍ਰੇਹਨ ਪ੍ਰਧਾਨ ਹਾਊਸਫੈਡ ਕੰਪਲੈਕਸ, ਨਿਰੰਜਣ ਸਿੰਘ ਸੀਨੀਅਰ ਵਾਈਸ ਪ੍ਰਧਾਨ, ਨਰਿੰਦਰ ਸਿੰਘ ਮਾਨ ਪ੍ਰਧਾਨ ਵੈਲਫ਼ੇਅਰ ਐਸੋਸੀਏਸ਼ਨ ਸੈਕਟਰ 78, ਹਰਦੇਵ ਸਿੰਘ ਬਾਜਵਾ ਵਾਈਸ ਪ੍ਰਧਾਨ, ਭੁਪਿੰਦਰ ਸਿੰਘ ਸੋਮਲ, ਮੈਡਮ ਰੇਖਾ ਸ਼ਰਮਾ, ਰਵਿੰਦਰ ਸਿੰਘ, ਬੰਤ ਸਿੰਘ ਪ੍ਰਧਾਨ ਐਸ.ਸੀ. ਵਿੰਗ, ਮੰਗਤ ਰਾਮ ਪੰਚ ਮਾਣਕ ਮਾਜਰਾ, ਬਹਾਦਰ ਸਿੰਘ ਸਰਪੰਚ ਨਾਨੂਮਾਜਰਾ, ਸਰਦਾਰਾ ਸਿੰਘ ਸੋਹਾਣਾ, ਭੁਪਾਲ ਸਿੰਘ ਜਨਰਲ ਸਕੱਤਰ ਮੰਦਰ ਕਮੇਟੀ ਸੈਕਟਰ 78, ਰਾਣੀ ਨੰਦਨ, ਲਾਭ ਸਿੰਘ ਰਾਜਨੀਤਕ ਸਕੱਤਰ, ਮੰਡੀ ਸੁਪਰਵਾਈਜ਼ਰ ਹਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *