ਸੈਕਟਰ 79-80 ਨੂੰ ਵੰਡਦੀ ਸੜਕ ਦੀ ਹਾਲਤ ਤਰਸਯੋਗ

ਸੈਕਟਰ 79-80 ਨੂੰ ਵੰਡਦੀ ਸੜਕ ਦੀ ਹਾਲਤ ਤਰਸਯੋਗ
ਸੜਕ ਵਿਚਕਾਰ ਪਏ ਟੋਇਆ ਵਿੱਚ ਵਸਨੀਕਾਂ ਨੇ ਖੜ੍ਹੇ ਕਰ ਦਿੱਤੇ ਬੂਟੇ
ਐਸ.ਏ.ਐਸ.ਨਗਰ, 19 ਅਗਸਤ (ਸ.ਬ.) ਮੁਹਾਲੀ ਦੇ ਸੈਕਟਰ 79-80 ਨੂੰ ਵੰਡਦੀ ਸੜਕ (ਜੋ ਕਿ ਲਾਂਡਰਾ-ਬਨੂੜ ਸੜਕ ਨਾਲ ਜਾ ਕੇ ਮਿਲਦੀ ਹੈ) ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ| ਇਸ ਸੜਕ ਵਿੱਚ ਥਾਂ-ਥਾਂ ਤੇ ਇੱਕ-ਢੇਡ ਫੁੱਟ ਡੂੰਘੇ ਟੋਏ ਪਏ ਹੋਏ ਹਨ ਜਿਸ ਕਾਰਨ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਇਸ ਸੜਕ ਦੀ ਤਰਸਯੋਗ ਹਾਲਤ ਬਾਰੇ ਗੱਲ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸ੍ਰ. ਨਵਜੋਤ ਸਿੰਘ ਬਾਛਲ ਨੇ ਕਿਹਾ ਕਿ ਇਸ ਸੜਕ ਤੇ ਬਣੇ ਡੂੰਘੇ ਟੋਇਆ ਕਾਰਨ ਇੱਥੇ ਕਈ ਵਾਹਨ ਹਾਦਸਾਗ੍ਰਸਤ ਹੋ ਚੁੱਕੇ ਹਨ ਪਰਤੂੰ ਇਸਦੇ ਬਾਵਜੂਦ ਵੀ ਇਸ ਸੜਕ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ| ਉਹਨਾਂ ਕਿਹਾ ਕਿ ਇਸ ਸੰਬਧੀ ਸਥਾਨਕ ਨਿਵਾਸੀਆਂ ਵਲੋਂ ਕਈ ਵਾਰ ਗਮਾਡਾ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ ਪਰੰਤੂ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ| ਉਹਨਾਂ ਕਿਹਾ ਕਿ ਸ਼ਾਇਦ ਗਮਾਡਾ ਅਧਿਕਾਰੀ ਇੱਥੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ|
ਇਸ ਸੰਬਧੀ ਸੈਕਟਰ 76-80 ਵੈਲਫੇਅਰ ਕਮੇਟੀ ਦੇ ਪ੍ਰਧਾਨ ਕਮਾਂਡਰ ਗੁਰਦੇਵ ਸਿੰਘ ਦਿਓਲ ਅਤੇ ਹੋਰ ਨਿਵਾਸੀਆਂ ਵਲੋਂ ਸੜ੍ਹਕ ਦੀ ਤਰਸਯੋਗ ਹਾਲਤ ਨੂੰ ਦੇਖਕੇ ਬੂਟੇ ਕੱਟਕੇ ਇਸ ਸੜਕ ਦੇ ਵਿਚਾਲੇ ਖੜ੍ਹੇ ਕੀਤੇ ਗਏ ਹਨ ਤਾਂ ਜੋ ਕੋਈ ਹਾਦਸਾ ਵਾਪਰਨ ਨਾਲ ਜਾਨੀ ਨੁਕਸਾਨ ਨਾ ਹੋਵੇ|
ਉਹਨਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਸੜਕ ਦੀ ਮੁਰੰਮਤ ਕਰਕੇ ਇਸਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ ਤਾਂ ਜੋ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ|

Leave a Reply

Your email address will not be published. Required fields are marked *