ਸੈਕਟਰ 80 ਦੇ ਸਪੈਸ਼ਲ ਪਾਰਕ ਦੇ ਕੰਮ ਦਾ ਉਦਘਾਟਨ ਕੀਤਾ

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਸਥਾਨਕ ਵਾਰਡ ਨੰਬਰ 41 ਵਿੱਚ ਪੈਂਦੇ ਸੈਕਟਰ 79-80 ਦੇ ਪਾਰਕਾਂ ਦੇ ਰਹਿੰਦੇ ਕੰਮਾਂ ਅਤੇ ਸੈਕਟਰ 80 ਦੇ ਸਪੈਸ਼ਲ ਪਾਰਕ ਦੇ ਕੰਮ ਦਾ ਉਦਘਾਟਨ ਕਂੌਸਲਰ ਸੁਰਿੰਦਰ ਸਿੰਘ ਰੋਡਾ ਵਲੋਂ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਲੇਬਰਫੈਡ ਦੇ ਐਮ ਡੀ ਅਤੇ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਇਹਨਾਂ ਕੰਮਾਂ ਉੱਪਰ 2 ਕਰੋੜ ਰੁਪਏ ਦੀ ਲਾਗਤ ਆਵੇਗੀ| ਉਹਨਾਂ ਕਿਹਾ ਕਿ ਇਹਨਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰੀਆਂ ਕਰਨ ਲਈ ਹੋਰ ਵੀ ਵਿਕਾਸ ਕੰਮ ਪਹਿਲ ਦੇ ਆਧਾਰ ਉਪਰ ਕੀਤੇ ਜਾਣਗੇ| ਉਹਨਾਂ ਕਿਹਾ ਕਿ ਇਸ ਇਲਾਕੇ ਨੂੰ ਨਮੂਨੇ ਦਾ ਇਲਾਕਾ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਸੰਗਤ ਸਿੰਘ ਸੋਹਾਣਾ, ਬਲਦੇਵ ਕ੍ਰਿਸ਼ਨ, ਅਮਰੀਕ ਸਿੰਘ, ਰਾਜਦੇਵ ਸਿੰਘ, ਪ੍ਰੇਮ ਚੰਦ, ਰਾਖੀ ਪਾਠਕ, ਸ਼ਮਸ਼ੇਰ ਸਿੰਘ, ਗਿਰਧਾਰੀ ਲਾਲ, ਰਾਮ ਪਾਲ ਵੀ ਮੌਜੂਦ ਸਨ|

Leave a Reply

Your email address will not be published. Required fields are marked *