ਸੈਕਟਰ-82 ਦੇ ਸਨਅਤਕਾਰਾਂ ਨੇ ਮੁਸ਼ਕਿਲਾਂ ਸਬੰਧੀ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਐਸ.ਏ.ਐਸ.ਨਗਰ, 24 ਅਪ੍ਰੈਲ, (ਸ.ਬ.) ਉਦਯੋਗਿਕ ਖੇਤਰ ਸੈਕਟਰ 82 ਵਿੱਚ ਕੰਮ ਕਰਦੇ ਸਨਅਤਕਾਰਾਂ ਦੀ ਸੰਸਥਾ ਬਿਜਨਸ ਉਨਰਜ  ਐਸੋਸੀਏਸ਼ਨ ਦੇ ਇੱਕ ਵਫਦ ਨੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਉਹਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹਲ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ| ਵਫਦ ਵਿੱਚ ਸਾਮਿਲ ਸੰਸਥਾ ਦੇ ਭ੍ਰਧਾਨ ਸ੍ਰ ਬਿਪਨਜੀਤ ਸਿੰਘ, ਜਨਰਲ ਸਕੱਤਰ ਸ੍ਰ. ਹਰਬੀਰ ਸਿੰਘ ਢੀਂਡਸਾ, ਸਾਬਕਾ  ਪ੍ਰਧਾਨ ਸ੍ਰ. ਗੁਰਮੁਖ ਸਿੰਘ, ਸ੍ਰੀ ਕਾਂਤ ਤਿਵਾੜੀ, ਸ੍ਰੀ.ਪਵਨ ਸਚਦੇਵਾ, ਸ੍ਰ. ਤਰਨਜੀਤ ਸਿੰਘ, ਸ੍ਰ. ਬਲਜੀਤ ਸਿੰਘ, ਸ੍ਰ.ਨਰਿੰਦਰ ਸਿੰਘ ਲਾਂਬਾ ਅਤੇ ਹੋਰਨਾਂ ਨੇ ਸ੍ਰੀ ਸਿੱਧੂ ਨੂੰ ਦੱਸਿਆ ਕਿ ਇੱਥੇ ਪਲਾਟ ਲੈ ਕੇ ਅਪਣਾ ਉਦਯੋਗ ਸਥਾਪਿਤ ਕਰਨ ਵਾਲੇ ਉਦਯੋਗਪਤੀਆਂ ਨੂੰ ਪਹਿਲਾਂ ਤਾਂ ਇਸ ਖੇਤਰ ਨੂੰ ਵਿਕਸਿਤ ਕਰਨ ਵਾਲੀ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਐਫ. ਏ.ਆਰ ਦੀ ਸਹੂਲੀਅਤ ਦੇਣ ਬਦਲੇ 1000 ਰੁਪਏ ਪ੍ਰਤੀ ਵਰਗ ਰਾਜ ਦੇ ਹਿਸਾਬ ਨਾਲ ਰਕਮ ਮੰਗੀ ਜਾ ਰਹੀ ਹੈ ਅਤੇ ਅਦਾਇਗੀ ਨਾ ਕਰਨ ਦੀ ਸੂਰਤ ਵਿੱਚ ਕੰਪਨੀ ਵੱਲੋਂ ਐਨ.ਉ.ਸੀ, ਪਾਣੀ ਅਤੇ ਸੀਵਰੇਜ ਕਨੈਕਸ਼ਨ ਤੇ ਰੋਕ ਲੱਗਾ ਦਿੱਤੀ ਜਾਂਦੀ ਹੈ| ਵਫਦ ਨੇ ਸ੍ਰੀ ਸਿੱਧੂ ਨੂੰ ਦੱਸਿਆ ਕਿ ਦੂਜੀ ਸਭ ਤੋਂ ਵੱਡੀ ਸੱਮਸਿਆ ਬਿਜਲੀ ਸਪਲਾਈ ਦੀ ਹੈ| ਉਦਯੋਗਪਤੀਆਂ ਨੇ ਕਿਹਾ ਕਿ ਬਿਜਲੀ ਦੇ ਕਨੈਕਸ਼ਨ  ਭਾਵੇਂ ਪੀ.ਐਸ.ਪੀ.ਸੀ. ਐਲ ਵੱਲੋਂ ਦਿਤੇ ਜਾਂਦੇ ਹਨ ਪਰੰਤੂ ਇਸਦੀ ਅੰਦਰੂਨੀ ਦੇਖਭਾਲ ਕੰਪਨੀ ਵੱਲੋਂ ਕੀਤੀ ਜਾਂਦੀ ਹੈ ਅਤੇ ਕੰਪਨੀ ਵੱਲੋਂ ਬਣਾਏ ਘੱਟ ਸਮਰੱਥਾ ਵਾਲੇ ਬੁਨਿਆਦੀ ਢਾਂਚੇ ਕਾਰਨ ਬਿਜਲੀ ਸਪਲਾਈ ਵਾਰ ਵਾਰ ਪ੍ਰਭਾਵਿਤ ਹੁੰਦੀ ਹੈ| ਇੱਥੇ ਬਿਜਲੀ ਦੀ ਸ਼ਿਕਾਇਤ ਲਈ ਕੋਈ ਸ਼ਿਕਾਇਤ ਕੇਂਦਰ ਵੀ ਨਹੀਂ ਹੈ| ਵਫਦ ਨੇ ਸੈਕਟਰ 82 ਵਿੱਚ ਪਾਣੀ ਅਤੇ ਸੀਵਰੇਜ ਦੀ ਸੱਮਸਿਆ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਸੰਬੰਧੀ ਬੁਨਿਆਦੀ ਢਾਂਚਾ ਘੱਟ ਸਮੱਰਥਾ ਦਾ ਹੋਣ ਕਾਰਨ ਉਦਯੋਗਪਤੀਆਂ ਨੂੰ ਲੋੜ ਅਨੁਸਾਰ ਪਾਣੀ ਦੀ ਸਪਲਾਈ ਨਹੀਂ ਮਿਲਦੀ| ਇਸਤੋਂ ਇਲਾਵਾ ਕੰਪਨੀ ਵੱਲੋਂ ਇੱਥੇ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਵੀ ਮੁਹਈਆ ਨਹੀਂ ਕਰਵਾਈਆਂ ਗਈਆਂ ਹਨ|
ਇਸ ਮੌਕੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਦਯੋਗਪਤੀਆਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਨਹੀਂ ਹੋਣ ਦੇਣਗੇ ਅਤੇ ਇਸ ਸੰਬੰਧੀ ਮੁੱਖ ਮੰਤਰੀ ਪੱਤਰ ਲਿਖ ਕੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇਗਾ| ਉਹਨਾਂ ਕਿਹਾ ਕਿ ਜੇਕਰ ਡਿਵੈਲਪਰ ਕੰਪਨੀ ਨੇ ਉਦਯੋਗਪਤੀਆਂ ਤੇ ਕੋਈ ਗਲਤ ਫੈਸਲਾ ਥੋਪਿਆ ਹੈ ਤਾਂ ਉਸਨੂੰ ਵਾਪਿਸ ਕਰਵਾਇਆ ਜਾਵੇਗਾ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਉਦਯੋਗਾਂ ਨੂ ੰਪ੍ਰਫੁਲਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਉਦਯੋਗਪਤੀਆ ਨੂੰ ਕਿਸੇ ਕਿਸਮ ਦੀ  ਪ੍ਰੇਸ਼ਾਨੀ ਨਹੀਂ ਆਉਣ ਦਿੱਤੀ  ਜਾਵੇਗੀ|
ਦੂਜੇ ਪਾਸੇ ਸੈਕਟਰ 82 ਦਾ ਵਿਕਾਸ ਕਰਨ ਵਾਲੀ ਕੰਪਨੀ ਜੇ.ਐਲ.ਪੀ.ਐਲ. ਦੇ ਐਮ.ਡੀ. ਸ੍ਰ. ਕੁਲਵੰਤ ਸਿੰਘ ਨੇ  ਸੰਸਥਾ ਨੇ ਵੱਲੋਂ ਲਗਾਏ ਗਏ ਦੇਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਕਿਹਾ ਕਿ ਕੰਪਨੀ ਵੱਲੋਂ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦਾ ਕੋਈ ਵੀ ਵਿਭਾਗ ਇਸ ਸੰਬੰਧੀ ਜਦੋਂ ਚਾਹੇ ਜਾਂਚ ਕਰ ਸਕਦਾ ਹੈ| ਉਹਨਾਂ ਕਿਹਾ ਕਿ  ਕੰਪਨੀ ਵਲੋਂ ਉਦਯੋਗਪਤੀਆਂ ਤੋਂ ਐਫ ਏ ਆਰ ਸਬੰਧੀ ਜਿਹੜੀ ਰਕਮ ਲਈ ਜਾ ਰਹੀ ਹੈ| ਉਸਦੀ ਬਾਕਾਇਦਾ ਰਸੀਦ ਦਿੱਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਉਦਯੋਗਪਤੀਆਂ ਦੀ ਇਸ ਸੰਸਥਾ ਵਿੱਚ ਕਈ ਵਿਅਕਤੀ ਅਜਿਹੇ ਹਨ ਜਿਹਨਾਂ ਵਲੋਂ ਫੈਕਟ੍ਰੀਆਂ ਲਈ ਪਲਾਟ ਅਲਾਟ ਕਰਵਾਉਣ ਤੋਂ ਬਾਅਦ ਉਥੇ ਕੁਝ ਹੋਰ ਕੰਮ ਕੀਤੇ ਜਾ ਰਹੇ ਸਨ ਜਿਸ ਲਈ ਕੰਪਨੀ ਵਲੋਂ ਉਹਨਾਂ ਨੂੰ ਨੋਟਿਸ ਵੀ ਭੇਜੇ ਗਏ ਹਨ ਅਤੇ ਇਸ ਕਾਰਨ ਹੁਣ ਇਹ ਲੋਕ ਕੰਪਨੀ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਉਹਨਾਂ ਕਿਹਾ ਕਿ ਕੰਪਨੀ ਵਲੋਂ ਕੀਤੀ ਜਾਣ ਵਾਲੀ ਹਰੇਕ ਕਾਰਵਾਈ ਪੂਰੀ ਤਰ੍ਹਾਂ ਨਿਯਮਾਂ ਦੇ ਦਾਇਰੇ ਵਿੱਚ ਹੈ ਅਤੇ ਇਸ ਸੰਬੰਧੀ ਸਰਕਾਰ ਜਦੋਂ ਚਾਹੇ ਜਾਂਚ ਕਰ ਸਕਦੀ ਹੈ|

Leave a Reply

Your email address will not be published. Required fields are marked *