ਸੈਕਟਰ 88-89 ਵਿੱਚ ਲੈਂਡ ਪੂਲਿੰਗ ਦਾ ਪਲਾਟ ਵੇਚਣ ਦੇ ਨਾਮ ਤੇ ਕੀਤੀ 48 ਲੱਖ ਦੀ ਧੋਖਾਧੜੀ

ਪਿੰਡ ਬਾਕਰਪੁਰ ਦੇ ਵਸਨੀਕ ਖਿਲਾਫ ਰਾਜਸਥਾਨ ਦੇ ਗੰਗਾਨਗਰ ਵਿੱਚ ਮਾਮਲਾ ਦਰਜਐਸ. ਏ. ਐਸ. ਨਗਰ, 23 ਜਨਵਰੀ (ਸ.ਬ.) ਰਾਜਸਥਾਨ ਪੁਲੀਸ ਵਲੋਂ ਸ੍ਰੀ ਗੰਗਾਨਗਰ ਦੇ ਇੱਕ ਵਸਨੀਕ ਜਤਿੰਦਰ ਸਿੰਘ ਦੀ ਸ਼ਿਕਾਇਤ ਤੇ ਉਸਨੂੰ ਮੁਹਾਲੀ ਦੇ ਸੈਕਟਰ 88-89 ਵਿੱਚ ਲੈਂਡ ਪੂਲਿੰਗ ਦਾ ਪਲਾਟ ਵੇਚਣ ਦੇ ਨਾਮ ਤੇ ਕੀਤੀ ਗਈ ਧੋਖਾਧੜੀ ਦੇ ਮਾਮਲੇ ਵਿੱਚ ਪਿੰਡ ਬਾਕਰਪੁਰ ਦੇ ਵਸਨੀਕ ਭੁਪਿੰਦਰ ਸਿੰਘ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 420, 467, 468, 471 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜਤਿੰਦਰ ਸਿੰਘ ਵਲੋਂ ਰਾਜਸਥਾਨ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਭੁਪਿੰਦਰ ਸਿੰਘ ਉਸਦਾ ਜਾਣਕਾਰ ਸੀ ਅਤੇ ਭੁਪਿੰਦਰ ਸਿੰਘ ਨੇ ਉਸਨੂੰ ਮੁਹਾਲੀ ਦੇ ਸੈਕਟਰ 88,89 ਵਿੱਚ ਪਲਾਟ ਦਵਾਉਣ ਦੀ ਪੇਸਕਸ਼ ਕੀਤੀ ਜਿੋਸ ਸੰਬੰਧੀ ਉਸਨੇ 6-8-2012 ਨੂੰ ਭੁਪਿੰਦਰ ਸਿੰਘ ਨੂੰ ਉਕਤ ਪਲਾਟ ਬਦਲੇ 48 ਲੱਖ ਰੁਪਏ ਦੇ ਦਿੱਤੇ ਸਨ ਪਰ ਅੱਜ ਤੱਕ ਨਾ ਤਾਂ ਭੁਪਿੰਦਰ ਸਿੰਘ ਵਲੋਂ ਉਕਤ ਪਲਾਟ ਉਸਦੇ ਨਾਮ ਕਰਵਾਇਆ ਗਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਗਏ। ਇਸ ਸ਼ਿਕਾਇਤ ਦੇ ਆਧਾਰ ਉੱਤੇ ਰਾਜਸਥਾਨ ਪੁਲੀਸ ਨੇ ਜਾਂਚ ਕਰਨ ਉਪਰੰਤ ਭੁਪਿੰਦਰ ਸਿੰਘ ਵਾਸੀ ਬਾਕਰਪੁਰ ਮੁਹਾਲੀ ਖਿਲਾਫ ਬੀਤੀ 20 ਜਨਵਰੀ ਨੂੰ ਮਾਮਲਾ ਦਰਜ ਕੀਤਾ ਹੈ।

ਦੂਜੇ ਪਾਸੇ ਬਾਕਰਪੁਰ ਦੇ ਵਸਨੀਕ ਭੁਪਿੰਦਰ ਸਿੰਘ ਨੇ ਕਿਹਾ ਹੈ ਕਿ ਸ਼ਿਕਾਇਤਕਰਤਾ ਵਲੋਂ ਉਸਦੇ ਖਿਲਾਫ ਝੂਠੀ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਜਤਿੰਦਰ ਸਿੰਘ ਨਾ ਦਾ ਇਹ ਵਿਅਕਤੀ ਉਹਨਾਂ ਦੇ ਪੁਰਾਣੇ ਪਾਰਟਨਰ ਸਤਿੰਦਰ ਕੰਗ ਦਾ ਨਜਦੀਕੀ ਹੈ ਅਤੇ ਇਹ ਝੂਠਾ ਮਾਮਲਾ ਵੀ ਕੰਗ ਵਲੋਂ ਹੀ ਦਰਜ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਸਤਿੰਦਰ ਕੰਗ ਵਲੋਂ ਉਹਨਾਂ ਦੇ ਇੱਕ ਦੋਸਤ ਨਾਲ ਢਾਈ ਕਰੋੜ ਦੀ ਠੱਗੀ ਕੀਤੀ ਸੀ ਜਿਸ ਸੰਬੰਧੀ ਕੰਗ ਦੇ ਖਿਲਾਫ ਮਾਮਲਾ ਵੀ ਦਰਜ ਹੋਇਆ ਹੈ ਅਤੇ ਉਸ ਮਾਮਲੇ ਵਿੱਚ ਉਹ ਗਵਾਹ ਹਨ ਜਿਸ ਕਾਰਨ ਹੁਣ ਕੰਗ ਵਲੋਂ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਾਮਲਾ ਦਰਜ ਹੋਣ ਦੀ ਉਹਨਾਂ ਨੂੰ ਪਹਿਲਾਂ ਜਾਣਕਾਰੀ ਨਹੀਂ ਸੀ ਅਤੇ ਉਹ ਪੁਲੀਸ ਦੀ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ।

ਸੰਪਰਕ ਕਰਨ ਤੇ ਸਤਿੰਦਰ ਕੰਗ ਨੇ ਕਿਹਾ ਕਿ ਭੁੰਪਿਦਰ ਸਿੰਘ ਅਤੇ ਜਤਿੰਦਰ ਸਿੰਘ ਵਿਚਾਲੇ ਆਪਸ ਲੈਣ ਦੇਣ ਦਾ ਮਾਮਲਾ ਹੈ ਅਤੇ ਇਸ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਹ ਇਸ ਮਾਮਲੇ ਵਿੱਚ ਕੁੱਝ ਨਹੀਂ ਕਹਿਣਾ ਚਾਹੁੰਦੇ।

Leave a Reply

Your email address will not be published. Required fields are marked *