ਸੈਕਟਰ 90-91 ਵਿਚ ਗੁਰਪੁਰਬ ਸਬੰਧੀ ਧਾਰਮਿਕ ਸਮਾਗਮ 5 ਨਵੰਬਰ ਨੂੰ

ਐਸ ਏ ਐਸ ਨਗਰ, 3 ਨਵੰਬਰ (ਸ.ਬ.) ਜੇ ਐਲ ਪੀ ਐਲ ਦੇ ਸੈਕਟਰ 90 ਤੇ 91 ਦੇ ਵਸਨੀਕਾਂ ਵਲੋਂ ਕੋਠੀ ਨੰਬਰ 1241-1238 ਦੇ ਸਾਹਮਣੇ ਗਰੀਨ ਪਾਰਕ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਗਮ ਦੇ ਪ੍ਰਬੰਧਕ ਸ ਗੁਰਦੀਪ ਸਿੰਘ ਸਾਜਨ ਨੇ ਦਸਿਆ ਕਿ 5 ਨਵੰਬਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ  ਬੀਬਾ ਜਸਪ੍ਰੀਤ ਕੌਰ, ਭਾਈ ਹਰਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਸਾਚਾ ਧੰਨ ਸਾਹਿਬ, ਭਾਈ ਜੋਗਿੰਦਰ ਸਿੰਘ ਰਿਆੜ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ|
ਉਹਨਾਂ ਦਸਿਆ ਕਿ ਜੇ ਐਲ ਪੀ ਐਲ ਦੇ ਚੇਅਰਮੈਨ ਸ ਕੁਲਵੰਤ ਸਿੰਘ ਵਲੋਂ ਗੁਰਦੁਆਰਾ ਸਾਹਿਬ ਲਈ 2 ਕਨਾਲ ਥਾਂ ਮੁਹਈਆ ਕਰਵਾਈ ਗਈ ਹੈ, ਜਿਸ ਉਪਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗੰ੍ਰਥੀ ਭਾਈ ਫੂਲਾ ਸਿੰਘ ਅਤੇ ਪੰਜ ਪਿਆਰਿਆਂ ਨੇ ਬੀਤੇ ਦਿਨੀਂ ਟੱਕ ਲਗਾ ਕੇ ਉਸਾਰੀ ਦੇ ਕੰਮ ਦੀ ਸ਼ੁਰੂਆਤ ਕਰਵਾ ਦਿਤੀ ਹੈ|

Leave a Reply

Your email address will not be published. Required fields are marked *