ਸੈਕਸ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕਾਰੋਬਾਰੀ ਦੋਸ਼ੀ ਕਰਾਰ

ਨਿਊਯਾਰਕ, 1 ਜੂਨ (ਸ.ਬ.) ਡੇਟਿੰਗ ਵੈਬਸਾਈਟ ਜ਼ਰੀਏ ਮਿਲਣ ਤੋਂ ਬਾਅਦ ਇਕ ਔਰਤ ਦਾ ਯੌਨ ਸ਼ੋਸ਼ਣ ਕਰਨ, ਉਸ ਦਾ ਗਲਾ ਘੁੱਟਣ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਭਾਰਤੀ ਕਾਰੋਬਾਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ| ਦੋਸ਼ੀ ਨੂੰ ਇਸ ਮਾਮਲੇ ਵਿਚ ਵਧ ਤੋਂ ਵਧ 25 ਸਾਲ ਜੇਲ ਦੀ ਸਜ਼ਾ ਹੋ ਸਕਦੀ ਹੈ| ਇਕ ਅੰਗ੍ਰੇਜੀ ਅਖਬਾਰ ਮੁਤਾਬਕ ਉਤਰੀ ਕੈਰੋਲੀਨਾ ਨਿਵਾਸੀ 48 ਸਾਲਾ ਸੰਜੇ ਤ੍ਰਿਪਾਠੀ ਨੂੰ ਉਥੋਂ ਦੇ ਇਕ ਹੋਟਲ ਵਿਚ 38 ਸਾਲਾ ਔਰਤ ਨਾਲ ਅਪਰਾਧਕ ਯੌਨ ਗਤੀਵਿਧੀਆਂ ਵਿਚ ਸ਼ਾਮਲ ਹੋਣ, ਉਸ ਦਾ ਯੌਨ ਸ਼ੋਸ਼ਣ ਕਰਨ, ਕੁੱਟਮਾਰ, ਗਲਾ ਘੁੱਟਣ ਅਤੇ ਗਲਤ ਤਰੀਕੇ ਨਾਲ ਕੈਦੀ ਬਣਾ ਕੇ ਰੱਖਣ ਦੇ ਮਾਮਲੇ ਵਿਚ ਇਸ ਹਫਤੇ ਦੋਸ਼ੀ ਕਰਾਰ ਦਿੱਤਾ ਗਿਆ ਹੈ| ਇਹ ਮਾਮਲਾ ਜੂਨ 2016 ਦਾ ਹੈ|
ਤ੍ਰਿਪਾਠੀ ਨੂੰ 18 ਜੁਲਾਈ ਨੂੰ ਸਜ਼ਾ ਸੁਣਾਈ ਜਾਣੀ ਹੈ| ਉਸ ਨੂੰ ਵਧ ਤੋਂ ਵਧ 25 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ| ਮੈਨਹੱਟਨ ਸੁਪਰੀਮ ਕੋਰਟ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜੱਜ ਏਰਿਕਾ ਐਡਵਰਡ ਨੇ ਤ੍ਰਿਪਾਠੀ ਨੂੰ ਤੁਰੰਤ, ਬਿਨਾਂ ਜ਼ਮਾਨਤ ਦੇ ਹਿਰਾਸਤ ਵਿਚ ਲੈਣ ਦਾ ਹੁਕਮ ਦਿੱਤਾ ਸੀ|

Leave a Reply

Your email address will not be published. Required fields are marked *