ਸੈਮੀਨਾਰ ਕਰਵਾਇਆ

ਐਸ. ਏ. ਐਸ ਨਗਰ, 9 ਅਗਸਤ (ਸ.ਬ.) ਮੁਹਾਲੀ ਫੇਜ਼-3ਬੀ1 ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ| ਇਸ ਵਿੱਚ ਸਕੂਲ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਹੋਣ ਵਾਲੇ ਸਰੀਰਕ ਅਤੇ ਆਰਥਿਕ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ| ਇਸ ਸੈਮੀਨਾਰ ਵਿੱਚ ਸ੍ਰੀ ਕਲੁਦੀਪ ਸਿੰਘ ਚਾਹਲ ਆਈ. ਪੀ. ਐਸ ਸੀਨੀਅਰ ਪੁਲੀਸ ਕਪਤਾਨ ਅਤੇ ਸ੍ਰੀ ਅਮਰੋਜ ਸਿੰਘ ਪੀ.ਪੀ.ਐਸ ਜਿਲ੍ਹਾ ਕਮਿਊਨਿਟੀ ਪੁਲੀਸ ਅਫਸਰ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਸ੍ਰੀ ਗੁਰਿੰਦਰ ਸਿੰਘ ਅਤੇ ਡੀ. ਐਸ. ਐਸ.ਟੀ ਸ੍ਰੀ ਦਵਿੰਦਰ ਸਿੰਘ ਨੇਗੀ ਅਤੇ ਐਸ.ਆਈ. ਬਲਜੀਤ ਸਿੰਘ ਸਬ ਡਿਵੀਜ਼ਨ ਇੰਚਾਰਜ ਸਿਟੀ-1 ਸ਼ਾਮਿਲ ਸਨ| ਇਸ ਮੌਕੇ ਐਨ.ਜੀ.ਓ ਸ਼ਮਸ਼ੀਰ ਸਟੈਡਿੰਗ ਫਾਰ ਹਿਊਮਨ ਰਾਈਟਸ ਦੀ ਪ੍ਰਧਾਨ ਸ਼ਮਸ਼ੀਰ ਰਾਣਾ ਟੰਡਨ ਨੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਬਾਰੇ ਦੱਸਿਆ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ|

Leave a Reply

Your email address will not be published. Required fields are marked *