ਸੈਲਫੀ ਦੇ ਜਨੂੰਨ ਨੇ ਲੈ ਲਈ 2 ਵਿਦਿਆਰਥੀਆਂ ਦੀ ਜਾਨ

ਨਵੀਂ ਦਿੱਲੀ, 16 ਜਨਵਰੀ (ਸ.ਬ.) ਦਿੱਲੀ ਵਿੱਚ ਸੈਲਫੀ ਲੈਣ ਦੇ ਚੱਕਰ ਵਿੱਚ 2 ਵਿਦਿਆਰਥੀਆਂ ਦੀ ਟ੍ਰੇਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ|
ਇਸ ਮਾਮਲੇ ਵਿੱਚ ਪੁਲੀਸ ਨੇ ਘਟਨਾ ਸਥਾਨ ਤੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ| ਦਿੱਲੀ ਪੁਲੀਸ ਦੋਵਾਂ ਵਿਦਿਆਰਥੀਆਂ ਦੇ ਦੋਸਤਾਂ ਕੋਲੋਂ ਪੁੱਛਗਿਛ ਕਰ ਰਹੀ ਹੈ| ਇਸ ਮਾਮਲੇ ਵਿੱਚ ਹੁਣ ਪਰਿਵਾਰ ਦੇ ਲੋਕ ਕੁਝ ਵੀ ਬੋਲ ਨਹੀਂ ਰਹੇ ਹਨ| ਇਕ ਰਿਪੋਰਟ ਮੁਤਾਬਕ ਸਾਲ 2015 ਵਿੱਚ ਭਾਰਤ ਵਿੱਚ ਸੈਲਫੀ ਲੈਣ ਦੇ ਚੱਕਰ ਵਿੱਚ 76 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ|
ਰਿਪੋਰਟ ਵਿੱਚ ਪਾਕਿਸਤਾਨ ਦਾ ਨੰਬਰ ਦੂਜਾ ਹੈ| ਉਥੇ 9 ਲੋਕਾਂ ਦੀ ਮੌਤ ਇਸ ਕਾਰਨ ਹੀ ਹੋਈ ਹੈ| ਅਮਰੀਕਾ ਵਿੱਚ 8 ਮੌਤਾਂ ਹੋਈਆਂ| ਰੂਸ ਵਿੱਚ 6 ਲੋਕਾਂ ਦੀ ਮੌਤ ਇਸ ਕਾਰਨ ਹੋਈ| ਇਸ ਤਰ੍ਹਾਂ ਇਹ ਦੋਵੇਂ ਦੇਸ਼ ਇਸ ਲਿਸਟ ਵਿੱਚ ਤੀਜੇ ਅਤੇ ਚੌਥੇ ਨੰਬਰ ਤੇ ਹੈ| ਚੀਨ ਨੇ ਸੈਲਫੀ ਦੇ ਚੱਕਰ ਵਿੱਚ ਆਪਣੇ 4 ਨਾਗਰਿਕਾਂ ਨੂੰ ਗੁਆ ਦਿੱਤਾ ਹੈ|

Leave a Reply

Your email address will not be published. Required fields are marked *