ਸੈਲਫੀ ਲੈਂਦੇ ਸਮੇਂ 700 ਫੁੱਟ ਡੂੰਘੀ ਖੱਡ ਵਿੱਚ ਡਿੱਗਿਆ ਵਿਅਕਤੀ

ਨਾਸਿਕ, 8 ਜੂਨ (ਸ.ਬ.) ਗੋਆ ਵਿੱਚ ਛੁੱਟੀਆਂ ਮਨਾ ਕੇ ਆ ਰਹੇ 35 ਸਾਲਾਂ ਦੇ ਸੰਪਤ ਮਹਾਲੇ ਸੈਲਫੀ ਲੈਣ ਲਈ ਰਸਤੇ ਵਿੱਚ ਇਕ ਝਰਨੇ ਕੋਲ ਰੁੱਕੇ| ਉਦੋਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ 700 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਏ| ਉਨ੍ਹਾਂ ਨੂੰ ਬਚਾਉਣ ਪਹੁੰਚੀ ਟੀਮ ਉਦੋਂ ਹੈਰਾਨ ਰਹਿ ਗਈ ਜਦੋਂ ਦੇਖਿਆ ਕਿ ਇੰਨੀ ਉਚਾਈ ਤੋਂ ਡਿੱਗਣ ਦੇ ਬਾਅਦ ਵੀ ਸੰਪਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ| ਉਸ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|
ਪੁਲੀਸ ਨੇ ਦੱਸਿਆ ਕਿ ਸੰਪਤ ਆਪਣੇ ਪਰਿਵਾਰ ਨਾਲ ਗੋਆ ਵਿੱਚ ਛੁੱਟੀਆਂ ਮਨਾ ਕੇ ਵਾਪਸ ਆ ਰਹੇ ਸਨ| ਰਸਤੇ ਵਿੱਚ ਸਿੰਧੁਦੁਰਗ ਦੇ ਅੰਬੋਲੀ ਘਾਟ ਇਲਾਕੇ ਵਿੱਚ ਉਹ ਇਕ ਸੈਲਫੀ ਲੈਣ ਲਈ ਰੁੱਕੇ| ਉਥੇ ਪੱਥਰ ਤੋਂ ਉਨ੍ਹਾਂ ਦਾ ਪੈਰ ਫਿਸਲਿਆ ਅਤੇ ਉਹ 700 ਫੁੱਟ ਹੇਠਾਂ ਖੱਡ ਵਿੱਚ ਡਿੱਗ ਗਏ| ਉਨ੍ਹਾਂ ਨੂੰ ਬਚਾਉਣ ਲਈ ਬਚਾਅ ਟੀਮ ਸਥਾਨਕ ਲੋਕਾਂ ਦੀ ਮਦਦ ਨਾਲ ਰੱਸੀਆਂ ਦੇ ਸਹਾਰੇ ਖੱਡ ਵਿੱਚ ਉਤਰੀ|
ਜਦੋਂ ਉਹ ਹੇਠਾਂ ਪੁੱਜੇ ਤਾਂ ਦੇਖ ਕੇ ਹੈਰਾਨ ਰਹਿ ਗਏ ਕਿ ਸੰਪਤ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀਸੀ| ਉਹ ਬੇਹੋਸ਼ੀ ਦੀ ਹਾਲਤ ਵਿੱਚ ਪਏ ਸਨ| ਉਪਰ ਤੋਂ ਹੇਠਾਂ ਉਹ ਕਿਸੇ ਚੱਟਾਨ ਨਾਲ ਨਹੀਂ ਟਕਰਾਏ , ਇਸ ਲਈ ਉਹ ਬਚ ਗਏ|

Leave a Reply

Your email address will not be published. Required fields are marked *