ਸੈਲਫ ਫਾਈਨਾਂਸਿੰਗ ਕਾਲਜਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਮੰਗ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਸੈਲਫ ਫਾਈਨਾਂਸਿਗ ਟੈਕਨੀਕਲ ਇੰਸਟੀਚਿਊਸ਼ਨਸ ਦੇ ਸਾਹਮਣੇ ਆ ਰਹੀਆਂ ਮੁਸ਼ਕਿਲਾਂ ਨੂੰ ਉਜਾਗਰ ਕਰਨ ਦੇ ਲਈ ਆਲ ਇੰਡੀਆ ਫੈਡਰੇਸ਼ਨ ਆਫ ਸੈਲਫ ਫਾਈਨਾਂਸਿੰਗ ਕਾਲੇਜਿਸ ਐਸੋਸਿਏਸ਼ਨ (ਏਆਈਐਫਐਸਐਫਟੀਆਈ) ਦੇ ਵਫਦ ਨੇ ਚੀਫ ਪੈਟਰਨ, ਸ਼੍ਰੀ ਆਰ ਐਸ ਮਣੀਰਤਨਮ ਅਤੇ ਪ੍ਰੈਜ਼ੀਡੈਂਟ ਡਾ:ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਅੇਜੁਕੇਸ਼ਨ (ਏਆਈ ਸੀਟੀਈ) ਦੇ ਚੈਅਰਮੈਨ, ਪ੍ਰੋਫੈਸਰ ਅਨਿਲ ਡੀ ਸਹਸਤਰਬੁੱਧੇ ਨਾਲ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ|
ਸ਼੍ਰੀ ਆਰ ਐਸ ਮਣੀਰਤਨਮ, ਚੀਫ ਪੈਟਰਨ ਨੇ ਅਧਿਆਪਕ-ਵਿਦਿਆਰਥੀ ਅਨੁਪਾਤ ਤੇ ਚਰਚਾ ਕਰਦੇ ਹੋਏ ਕਿਹਾ ਕਿ ਕਾਵ ਕਮੇਟੀ ਨੇ 1:25 ਫੈਕਲਟੀ ਅਨੁਪਾਤ  ਦੀ ਸਿਫਾਰਿਸ਼ ਕੀਤੀ ਹੈ, ਜਦਕਿ  ਏਆਈਸੀਟੀਈ ਦਾ ਨਿਰਧਾਰਿਤ ਅਨੁਪਾਤ 1:15 ਹੈ| ਮਨੀਰਤਨਮ ਨੇ ਏਆਈਸੀਟੀਈ ਨੂੰ   ਬੇਨਤੀ ਕੀਤੀ ਕਿ ਕਾਵ ਕਮੇਟੀ ਦੀ            ਬੇਨਤੀ ਤੇ ਵਿਚਾਰ ਕਰੇਂ ਅਤੇ ਅਧਿਆਪਕ-ਵਿਦਿਆਰਥੀ ਅਨੁਪਾਤ 1:25 ਫਿਕਸ ਕਰੇਂ|
ਛੋਟੇ ਸੈਲਫ ਫਾਇਨਾਂਸਿੰਗ ਕਾਲਜਾਂ ਦੇ ਸਾਹਮਣੇ ਆ ਰਹੀਆਂ ਮੁਸ਼ਿਕਲਾਂ ਨੂੰ ਉਜਾਗਰ ਕਰਦੇ ਹੋਏ, ਡਾ: ਅੰਸ਼ੂ ਕਟਾਰੀਆ ਰੈਗੁਲੇਟਰੀ ਤੰਤਰ ਵਿੱਚ ਏਆਈਸੀਟੀਈ ਦਾ ਤਤਕਾਲਿਨ ਹਸਤਾਖੇਪ ਚਾਹੁੰਦੇ ਹਨ| ਉਹਨਾਂ ਨੇ ਸਾਰੇ ਇੰਸਟੀਚਿਊਸ਼ਨਸ ਦੇ ਲਈ ਇੱਕ ਸਮਾਨ ਸਤਰ ਦੀ ਮੰਗ ਕੀਤੀ ਜਿਸ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ, ਡੀਮਡ ਯੂਨੀਵਰਸਿਟੀਆਂ, ਸੈਲਫ ਫਾਈਨਾਂਸਡ ਕਾਲੇਜਿਸ ਆਦਿ ਸ਼ਾਮਿਲ  ਹਨ|
ਇਸ ਮੌਕੇ ਸ਼੍ਰੀ ਸਰਿਨੀ ਭੂਪਲਮ (ਤੇਲਾਂਗਨਾਂ), ਸ਼੍ਰੀ ਪਾਂਡੂਰੰਗਾਂ ਸ਼ੈਟੀ (ਕਰਨਾਟਕਾ), ਸ਼੍ਰੀ ਪੀ ਸੇਲਵਰਾਜ (ਤਾਮਿਲਨਾਡੂ). ਮਿ: ਲਲਿਤ ਅਗਰਵਾਲ (ਦਿੱਲੀ), ਸ਼੍ਰੀ ਕੇ ਵੀ ਕੇ ਰਾT (ਆਂਧਰਾਂ ਪ੍ਰਦੇਸ਼), ਸ਼੍ਰੀ ਟੀ ਡੀ ਇਸਾਵਰਾ ਮੂਰਥੀ ( ਤਾਮਿਲਨਾਡੂ), ਸ਼੍ਰੀ ਕੇ ਜੀ ਮਧੂ (ਕੇਰਲ), ਸ਼੍ਰੀ ਰਾਜੀਵ ਚੰਦ ( ਮਹਾਰਾਸ਼ਟਰ), ਸ਼੍ਰੀ ਸ਼੍ਰੀਧਰ ਸਿੰਘ (ਰਾਜਸਥਾਨ), ਸ਼੍ਰੀ ਵੀ ਕੇ ਵਰਮਾ (ਮੱਧ ਪ੍ਰਦੇਸ਼), ਸ਼੍ਰੀ ਸ਼੍ਰੀਧਰ (ਆਂਧਰਾਂ ਪ੍ਰਦੇਸ਼), ਸ਼੍ਰੀ ਜਨਕ ਪੀ ਖੰਡਵਾਲਾ, ਮਨੀਸ਼ ਸ਼ਾਹ (ਗੁਜਰਾਤ), ਵਿਕਰਮ ਸਿੰਘ (ਰਾਜਸਥਾਨ), ਰਜਨੀਸ਼ ਬੰਸਲ ਅਤੇ ਭੁਪਿੰਦਰ ਸ਼ਰਮਾ (ਹਿਮਾਚਲ ਪ੍ਰਦੇਸ਼) ਆਦਿ ਨੇ ਵੀ ਹਿੱਸਾ ਲਿਆ|

Leave a Reply

Your email address will not be published. Required fields are marked *