ਸੈਹਬੀ ਆਨੰਦ ਨੇ ਕੀਤੀ ਵਾਰਡ ਵਿੱਚ ਕਰਵਾਈ ਜਾ ਰਹੀ ਫੌਗਿੰਗ ਦੀ ਕਾਰਵਾਈ ਦੀ ਜਾਂਚ

ਐਸ ਏ ਐਸ ਨਗਰ, 2 ਨਵੰਬਰ (ਸ.ਬ.) ਵਾਰਡ ਨੰ: 20 ਦੇ ਕੌਂਸਲਰ ਸ੍ਰ. ਸੈਹਬੀ ਆਨੰਦ ਨੇ ਅੱਜ ਵਾਰਡ ਵਿੱਚ ਕੀਤੀ ਜਾ ਰਹੀ ਫੌਗਿੰਗ ਦੀ ਜਾਂਚ ਕੀਤੀ| ਇਸ ਮੌਕੇ ਉਹਨਾਂ ਕਰਮਚਾਰੀਆਂ ਨੂੰ ਕਿਹਾ ਕਿ ਵਾਰਡ ਵਿੱਚ ਫੌਗਿੰਗ ਦੀ ਕਾਰਵਾਈ ਠੀਕ ਢੰਗ ਨਾਲ ਕੀਤੀ ਜਾਵੇ| ਸ੍ਰੀ ਆਨੰਦ ਨੇ ਦੱਸਿਆ ਕਿ ਨਗਰ ਨਿਗਮ ਅਤੇ ਜਨਸਿਹਤ ਵਿਭਾਗ ਵੱਲੋਂ ਸ਼ਹਿਰ ਵਿੱਚ ਪਲਦੇ ਮੱਛਰਾਂ ਦੀ ਸਮੱਸਿਆ ਤੇ ਕਾਬੂ ਕਰਨ ਵਾਲੀ ਕਾਰਵਾਈ ਠੀਕ ਤਰੀਕੇ ਨਾਲ ਨਾ ਕੀਤੇ ਜਾਣ ਕਾਰਨ ਸ਼ਹਿਰ ਵਿੱਚ ਡੇਂਗੂ ਦੇ ਮਾਮਲੇ ਵਧੇ ਹਨ ਜਿਸ ਤੇ ਕਾਬੂ ਕਰਨ ਲਈ ਕਾਰਵਾਈ ਕਰਨ ਦੀ ਲੋੜ ਹੈ|

Leave a Reply

Your email address will not be published. Required fields are marked *