ਸੋਨੀਆ ਗਾਂਧੀ ਦੀ ਨਾਗਰਿਕਤਾ ਤੇ ਉੱਠੇ ਸਵਾਲ, ਸੀ.ਆਈ.ਸੀ. ਨੇ ਮੰਗਿਆ ਵੇਰਵਾ

ਨਵੀਂ ਦਿੱਲੀ,  5 ਜੁਲਾਈ (ਸ.ਬ.) ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ| ਕੇਂਦਰੀ ਸੂਚਨਾ ਕਮਿਸ਼ਨ (ਸੀ.ਆਈ.ਸੀ.) ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੋਨੀਆ ਦੀ ਨਾਗਰਿਕਤਾ ਦਾ ਵੇਰਵਾ ਦੇਣ ਨੂੰ ਕਿਹਾ ਹੈ| ਉਜੈਨ ਦੇ ਆਰ.ਟੀ.ਆਈ. ਅਰਜ਼ੀਦਾਤਾ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਸੋਨੀਆ ਸਮੇਤ ਵਿਦੇਸ਼ੀ ਨਾਗਰਿਕਾਂ ਦੇ ਭਾਰਤੀ ਨਾਗਰਿਕਤਾ ਹਾਸਲ ਕਰਨ ਦਾ ਵੇਰਵਾ ਮੰਗਿਆ ਸੀ| ਉਨ੍ਹਾਂ ਨੇ ਸੋਨੀਆ ਦੇ ਨਾਗਰਿਕਤਾ ਅਰਜ਼ੀ ਦੀ ਵੀ ਮੰਗ ਕੀਤੀ ਸੀ, ਜਿਨ੍ਹਾਂ ਦਸਤਾਵੇਜ਼ਾਂ ਦੀ ਤਸਦੀਕ ਪ੍ਰਤੀ, ਅਧਿਸੂਚਨਾ, ਆਦੇਸ਼, ਨਿਯਮ, ਸੋਨੀਆ ਦੀ ਭਾਰਤੀ ਨਾਗਰਿਕਤਾ ਨਾਲ ਸੰਬੰਧਿਤ ਪਤਰਾਚਾਰ ਅਤੇ ਜਾਂਚ ਪ੍ਰਕਿਰਿਆ ਦੇ ਨੋਟਸ਼ੀਟ ਸ਼ਾਮਲ ਹਨ|
ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਸੀ, ਪਰ ਗ੍ਰਹਿ ਮੰਤਰਾਲੇ ਨੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ| ਮੁੱਖ ਸੂਚਨਾ ਕਮਿਸ਼ਨ ਆਰ ਦੇ ਮਾਥੁਰ ਨੇ ਗ੍ਰਹਿ ਮੰਤਰਾਲੇ ਨੂੰ ਅਰਜ਼ੀ ਦਾ ਜਵਾਬ ਦੇਣ ਨੂੰ ਕਿਹਾ| ਮਾਥੁਰ ਨੇ ਕਿਹਾ ਕਿ ਰਿਕਾਰਡ ਨੂੰ ਦੇਖਣ ਦੇ ਬਾਅਦ ਇਹ ਦੇਖਿਆ ਗਿਆ ਕਿ ਗ੍ਰਹਿ ਮੰਤਰਾਲੇ ਦਾ ਕੋਈ ਜਵਾਬ ਉਪਲੱਬਧ ਨਹੀਂ ਹੈ| ਗ੍ਰਹਿ ਮੰਤਰਾਲੇ ਨੂੰ ਅਪੀਲਕਰਤਾ (ਅਰਜ਼ੀ) ਨੂੰ ਇਸ ਆਦੇਸ਼ ਦੀ ਪ੍ਰਾਪਤੀ ਦੀ ਤਾਰੀਖ ਤੋਂ 15 ਦਿਨ ਦੇ ਅੰਦਰ ਜਵਾਬ ਦੇਣਾ ਚਾਹੀਦਾ| ਉਨ੍ਹਾਂ ਨੇ ਗ੍ਰਹਿ ਮੰਤਰਾਲੇ ਦੇ ਕੇਂਦਰੀ  ਜਨਤਕ ਸੂਚਨਾ ਅਧਿਕਾਰੀ ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਸੁਣਵਾਈ ਦੀ ਅਗਲੀ ਤਾਰੀਖ ਤੇ ਉਨ੍ਹਾਂ ਦੇ ਸਾਹਮਣੇ ਸ਼ਾਮਲ ਹੋਣ|

Leave a Reply

Your email address will not be published. Required fields are marked *