ਸੋਨੀਪਤ ਵਿੱਚ ਵਿਦਿਆਰਥੀ ਨੇ ਲੈਕਚਰਾਰ ਤੇ ਚਲਾਈਆਂ ਗੋਲੀਆਂ

ਸੋਨੀਪਤ, 13 ਮਾਰਚ (ਸ.ਬ.) ਸੋਨੀਪਤ ਦੇ ਪਿੱਪਲੀ ਪਿੰਡ ਵਿੱਚ ਸ਼ਹੀਦ ਦਲਬੀਰ ਸਿੰਘ ਗੌਰਮਿੰਟ ਕਾਲਜ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕਾਲਜ ਕੈਂਪਸ ਵਿੱਚ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ| ਰਾਜੇਸ਼ ਮਲਿਕ ਨਾਮ ਦੇ ਲੈਕਚਰਾਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ| ਸੂਚਨਾ ਮਿਲਦੇ ਹੀ ਖਰਖੋਦਾ ਥਾਣਾ ਪੁਲੀਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ| ਐਫ.ਐਸ.ਐਲ. ਦੀ ਟੀਮ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ|
ਕਾਲਜ ਦੇ ਪ੍ਰਿੰਸੀਪਲ ਰਵੀ ਜੈ ਪ੍ਰਕਾਸ਼ ਅਨੁਸਾਰ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਲੈਕਚਰਾਰ ਕਲਰਕ ਦੇ ਕਮਰੇ ਵਿੱਚ ਸੀ| ਦੂਸਰੇ ਸਾਲ ਦਾ ਵਿਦਿਆਰਥੀ ਜਗਮਾਲ ਪਿਸਤੌਲ ਲੈ ਕੇ ਕਲਰਕ ਦੇ ਕਮਰੇ ਵਿੱਚ ਆਇਆ ਅਤੇ ਆਪਣੇ ਲੈਕਚਰਾਰ ਤੇ ਇਕ ਤੋਂ ਬਾਅਦ ਇਕ 3 ਗੋਲੀਆਂ ਦਾਗ਼ੀਆਂ, ਜਿਸ ਕਾਰਨ ਲੈਕਚਰਾਰ ਦੀ ਮੌਕੇ ਤੇ ਹੀ ਮੌਤ ਹੋ ਗਈ| ਵਾਰਦਾਤ ਨੂੰ ਅੰਜਾਮ ਦੇ ਕੇ ਵਿਦਿਆਰਥੀ ਮੌਕੇ ਤੋਂ ਫਰਾਰ ਹੋ ਗਿਆ| ਇਸ ਘਟਨਾ ਨਾਲ ਕਾਲਜ ਵਿੱਚ ਹਫੜਾ-ਦਫੜੀ ਮੱਚ ਗਈ|
ਪੁਲੀਸ ਦਾ ਕਹਿਣਾ ਹੈ ਕਿ ਦੋਸ਼ੀ ਵਿਦਿਆਰਥੀ ਨੂੰ ਫੜਣ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ| ਇਸ ਸ਼ਰਮਨਾਕ ਘਟਨਾ ਕਾਰਨ ਸਾਰਾ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਸਦਮੇ ਵਿੱਚ ਹਨ| ਘਟਨਾ ਦੇ ਕਾਰਨਾਂ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ|

Leave a Reply

Your email address will not be published. Required fields are marked *