ਸੋਨੀ ਦੇ ਟੀਵੀ ਸ਼ੋਅ ਦੇ ਮੁੱਖ ਮੁਕਾਬਲੇ ਵਿੱਚ ਪਹੁੰਚੀਆਂ ਸੰਤ ਈਸ਼ਰ ਸਿੰਘ ਸਕੂਲ ਦੀਆਂ ਬੱਚੀਆਂ

ਐਸ.ਏ.ਐਸ. ਨਗਰ, 1 ਅਪ੍ਰੈਲ (ਸ.ਬ)  ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸੈਕਟਰ 70, ਮੁਹਾਲੀ ਦੀਆਂ ਵਿਦਿਆਰਥਣਾਂ ਜੁੜਵੀਆਂ ਭੈਣਾਂ ਤਾਨੀਆ ਅਤੇ ਤਨੀਸ਼ਾ ਨੇ ਆਪਣੇ ਨਾਚ ਕਲਾ ਸਦਕਾ ਸਕੂਲ ਅਤੇ ਐਸ. Jੈ. ਐਸ. ਨਗਰ (ਮੁਹਾਲੀ) ਦੇ ਨਾਂ ਨੂੰ ਰੌਸ਼ਨ ਕੀਤਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਪਵਨਦੀਪ ਕੌਰ ਗਿੱਲ ਨੇ ਦੱਸਿਆ ਕਿ ਸੋਨੀ ਟੀ.ਵੀ  ਚੈਨਲ ਤੇ ਆਉਣ ਵਾਲੇ ਡਾਂਸ ਅਤੇ ਐਕਟਿੰਗ ਦੇ ਰਿਐਲਟੀ ਸ਼ੋਅ ‘ਸਭਸੇ ਬੜਾ ਕਲਾਕਾਰ’ ਵਿੱਚ ਇਹ ਵਿਦਿਆਰਥਣਾਂ ਸਭ ਤੋਂ ਸਿਖਰਲੇ 10 ਪ੍ਰਤੀਯੋਗੀਆਂ ਵਿੱਚ ਚੁਣੀਆਂ ਗਈਆਂ ਅਤੇ ਹੁਣ ਸਿਖਰਲੇ ਸਥਾਨਾਂ ਲਈ ਇਹਨਾ ਦਾ ਮੁਕਾਬਲਾ   ਹੋਵੇਗਾ| ਸੋਨੀ ਟੀ.ਵੀ. ਤੇ 8 ਅਪ੍ਰੈਲ 2017 ਨੂੰ ਸ਼ਾਮੀ 8 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹ ਮੁਕਾਬਲਾ ਦਿਖਾਇਆ ਜਾਵੇਗਾ| ਇਸ ਤੋਂ ਪਹਿਲਾਂ ਤਾਨੀਆ ਅਤੇ ਤਨੀਸ਼ਾ ਸਾਲ 2016 ਦਾ ‘ਡਾਂਸਰ ਆਫ ਦਾ ਯੀਅਰ’ ਐਵਾਰਡ ਜਿੱਤ ਚੁੱਕੀਆਂ ਹਨ| ਇਸ ਸਾਲ ਦੇ ‘ਰੋਜ਼ ਫੈਸਟੀਵਲ’ ਤੇ ਵੀ ਇਨ੍ਹਾਂ ਨੇ ਪਹਿਲਾਂ ਇਨਾਮ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ|

Leave a Reply

Your email address will not be published. Required fields are marked *