ਸੋਨੂੰ ਨਿਗਮ ਨੇ ਆਪਣੇ ਉਸਤਾਦ ਵਾਸਤੇ ਕੀਤਾ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ

ਮੁੰਬਈ, 7 ਮਾਰਚ (ਸ.ਬ.) ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਉਸਤਾਦ ਗੁਲਾਮ ਮੁਸਤਫਾ ਖਾਨ ਦੇ ਜਨਮ ਦਿਨ ਦੇ ਮੌਕੇ ਤੇ ਉਨ੍ਹਾਂ ਦੇ ਸਾਗਿਰਦ ਸੋਨੂੰ ਨਿਗਮ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ| ਇਸ ਸਮਾਗਮ ਵਿਚ ਖੁਦ ਗੁਲਾਮ ਮੁਸਤਫਾ ਖਾਨ, ਮੂਰਤੁਝਾ, ਕਾਦਿਰ, ਰੱਬਾਨੀ, ਹਸਨ , ਪਰਿਵਾਰਕ ਮੈਂਬਰ ਅਤੇ ਸਾਰੇ ਸਾਗਿਰਦ ਸ਼ਾਮਿਲ ਹੋਏ|
ਇਸ ਮੌਕੇ ਗਾਇਕ ਸੋਨੂ ਨਿਗਮ, ਹਰਿਹਰਨ, ਸ਼ਾਨ, ਰੂਪ ਕੁਮਾਰ ਰਾਠੌੜ ਦੇ ਨਾਲ ਸਚਿਨ ਪਿਲਗਾਂਵਕਰ, ਜਾਵੇਦ ਅਖਤਰ, ਅਨੂਪ ਜਲੋਟਾ, ਅਭਿਜੀਤ ਭੱਟਾਚਾਰਿਆ, ਲਲਿਤ ਪੰਡਿਤ, ਸਮੀਰ ਸੇਨ, ਮਧੁਸ਼੍ਰੀ, ਮਿਤ ਬਰਦ੍ਰਸ, ਸਲੀਮ ਮਰਚੇਂਟ, ਕਵਿਤਾ ਕ੍ਰਿਸ਼ਣਮੂਰਤੀ, ਸੁਰੇਸ਼ ਵਾਡਕਰ, ਸ਼ੰਕਰ ਮਹਾਦੇਵਨ, ਅਲਕਾ ਯਾਗਨਿਕ , ਅਰਮਾਨ ਮਲਿਕ , ਹ੍ਰਸ਼ੀਕੇਸ਼ ਚੂਰੀ, ਪ੍ਰਿਆ ਸਰਿਆ, ਰਾਜਨੇਤਾ ਸੰਜੈ ਨਿਰੂਪਮ ਵਲੋਂ ਕੁਝ ਗੀਤ ਵੀ ਪੇਸ਼ ਕੀਤੇ ਗਏ|
ਇਸ ਸਮਾਗਮ ਵਿੱਚ ਉਸਤਾਦ ਗੁਲਾਮ ਮੁਸਤਫਾ ਖਾਨ ਦੀ ਆਤਮਕਥਾ ਨੂੰ ਵੀ ਰਿਲੀਜ ਕੀਤਾ ਗਿਆ|

Leave a Reply

Your email address will not be published. Required fields are marked *