ਸੋਨੂੰ ਸੇਠੀ ਦੇ ਢਾਬੇ ਤੇ ਨਹੀਂ ਹਨ ਅੱਗ ਬੁਝਾਊ ਯੰਤਰ

ਜੀਰਕਪੁਰ, 17 ਅਪ੍ਰੈਲ (ਦੀਪਕ ਸ਼ਰਮਾ) ਸਥਾਨਕ ਅੰਬਾਲਾ ਰੋਡ ਉਪਰ ਪੈਂਦੇ ਸੋਨੂੰ ਸੇਠੀ ਢਾਬੇ ਉਪਰ ਅੱਗ ਤੋਂ ਸੁਰਖਿਆ ਲਈ ਕੋਈ ਪ੍ਰਬੰਧ ਨਹੀਂ ਹਨ| ਜਿਸ ਕਰਕੇ ਇਥੇ ਕਦੇ ਵੀ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸਦਾ ਸ਼ਿਕਾਰ ਇਸ ਢਾਬੇ ਉਪਰ ਆਉਣ ਵਾਲੇ ਲੋਕ ਹੋ ਸਕਦੇ ਹਨ| ਜਦੋਂ ਇਸ ਪੱਤਰਕਾਰ ਨੇ ਇਸ ਢਾਬੇ ਦਾ ਦੌਰਾ ਕੀਤਾ ਤਾਂ ਉਥੇ ਪੰਜਾਹ ਦੇ ਕਰੀਬ ਵਿਅਕਤੀ ਖਾਣਾ ਖਾ ਰਹੇ ਸਨ | ਜਦੋਂ ਇਸ ਪੱਤਰਕਾਰ ਨੇ ਢਾਬੇ ਦੇ ਮਾਲਕ ਸੋਨੂੰ ਸੇਠੀ ਨਾਲ ਗੱਲਬਾਤ ਕੀਤੀ ਤਾਂ ਸੋਨੂੰ ਸੇਠੀ ਨੇ ਕਿਹਾ ਕਿ ਉਸਦਾ ਢਾਬਾ ਬਹੁਤ ਖੁਲਾ ਡੁੱਲਾ ਹੈ, ਇਸ ਲਈ ਇਥੇ ਅੱਗ ਤੋਂ ਬਚਾਓ ਯੰਤਰ ਲਗਾਉਣ ਦੀ ਕੋਈ ਲੋੜ ਨਹੀਂ ਹੈ|
ਜਦੋਂ ਇਸ ਸਬੰਧੀ ਫਾਇਰ ਵਿਭਾਗ ਦੇ ਸੀਨੀਅਰ ਅਫਸਰ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਉਹ ਜਲਦੀ ਹੀ ਇਸ ਢਾਬੇ ਦੀ ਜਾਂਚ ਕਰਵਾਉਣਗੇ| ਜਿਕਰਯੋਗ ਹੈ ਕਿ ਜੀਰਕਪੁਰ ਵਿੱਚ ਪਹਿਲਾਂ ਵੀ ਕਈ ਅਗਨੀ ਕਾਂਡ ਵਾਪਰ ਚੁੱਕੇ ਹਨ ਜਿਹਨਾਂ ਵਿੱਚ ਕਾਫੀ ਨੁਕਸਾਨ ਹੋ ਚੁੱਕਿਆ ਹੈ|

Leave a Reply

Your email address will not be published. Required fields are marked *