ਸੋਨੇ ਦੇ ਤਸਕਰਾਂ ਦਾ ਪੰਜ ਦਿਨਾਂ ਪੁਲੀਸ ਰਿਮਾਂਡ

ਐਸ ਏ ਐਸ ਨਗਰ, 18 ਜਨਵਰੀ (ਸ ਬ) ਬੀਤੀ ਸ਼ਾਮ ਸੋਹਾਣਾ ਪੁਲੀਸ ਵਲੋਂ ਨਾਕੇ ਦੌਰਾਨ ਇਕ ਕਾਰ ਵਿਚੋ 160 ਕਿਲੋ ਸੋਨੇ ਦਾ ਚੂਰਾ ਬਰਾਮਦ ਕਰਨ ਦੇ ਨਾਲ ਹੀ ਕਾਬੂ ਕੀਤੇ ਗਏ ਦੋ ਮੁਲਜਮਾਂ ਨੂੰ ਅੱਜ ਸੋਹਾਣਾ ਥਾਣੇ ਦੇ ਐਸ ਐਚ ਓ ਪਵਨ ਕੁਮਾਰ ਦੀ ਨਿਗਰਾਨੀ ਵਿੱਚ ਅਦਾਲਤ ਵਿਚ ਪੇਸ਼ ਕੀਤਾ ਗਿਆ| ਅਦਾਲਤ ਵਿੱਚ ਪੁਲੀਸ ਨੇ ਦੱਸਿਆ ਕਿ ਮੁਲਜਮਾਂ ਕੋਲੋਂ ਹੋਰ ਜਾਣਕਾਰੀ ਲਈ ਸਮਾਂ ਚਾਹੀਦਾ ਹੈ ਅਤੇ ਹੋਰ ਸਮਾਨ ਦੀ ਬਰਾਮਦਗੀ ਹੋ ਸਕਦੀ ਹੈ, ਜਿਸ ਕਰਕੇ ਅਦਾਲਤ ਨੇ ਮੁਲਜਮਾਂ ਦਾ 5 ਦਿਨਾਂ ਪੁਲੀਸ ਰਿਮਾਂਡ ਦੇ ਦਿਤਾ| ਜਿਕਰਯੋਗ ਹੈ ਕਿ ਪੰਜਾਬ ਵਿਚ ਇਕ ਪਾਸੇ ਸਿਆਸੀ ਸਰਗਰਮੀਆਂ ਚਲ ਰਹੀਆਂ ਹਨ ਅਤੇ ਮੁਹਾਲੀ ਵਿਚ ਸਾਰੀਆਂ ਧਿਰਾਂ ਵਲੋਂ ਚੋਣ ਪ੍ਰਚਾਰ ਜੌਰਾਂ ਉਪਰ ਹੈ, ਇਸੇ ਦੌਰਾਨ ਪੁਲੀਸ ਵੱਲੋਂ ਥਾਂ ਥਾਂ ਤੇ ਨਾਕਾਬੰਦੀ ਕਰਕੇ ਕੀਤੀ ਜਾਂਦੀ ਚੈਕਿੰਗ ਦੌਰਾਨ 160 ਕਿਲੋ ਸੋਨੇ ਦਾ ਚੂਰਾ ਬਰਾਮਦ ਕਰਕੇ ਦੋ ਵਿਅਕਤੀਆਂ ਨੁੰ ਗ੍ਰਿਫਤਾਰ ਕੀਤਾ ਸੀ| ਦੋਵੇਂ  ਵਿਅਕਤੀ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ| ਮੁਲਜ਼ਮਾਂ ਨੇ ਦੱਸਿਆ ਕਿ ਉਹ ਇਹ ਖੇਪ ਦਿੱਲੀ ਤੋਂ ਹਮੀਰਪੁਰ ਲਿਜਾ ਰਹੇ ਸਨ| ਉਹ ਇਸ ਤੋਂ ਪਹਿਲਾਂ ਵੀ ਸੋਨਾ ਲਿਜਾਂਦੇ ਰਹੇ ਹਨ|

Leave a Reply

Your email address will not be published. Required fields are marked *