ਸੋਮਾਲੀਆ ਤੱਟ ਤੇ ਲੁਟੇਰਿਆਂ ਨੇ ਭਾਰਤ ਦੇ ਵਪਾਰਕ ਜਹਾਜ਼ ਨੂੰ ਕੀਤਾ ਹਾਈਜੈਕ

ਮੋਗਾਦਿਸ਼ੂ, 3 ਅਪ੍ਰੈਲ (ਸ.ਬ.) ਸੋਮਾਲੀਆ ਦੇ ਤੱਟ ਤੇ ਲੁਟੇਰਿਆਂ ਨੇ ਇਕ ਭਾਰਤੀ ਕਾਰਗੋ ਵਪਾਰਕ ਜਹਾਜ਼ ਨੂੰ ਹਾਈਜੈਕ ਕਰ ਲਿਆ ਹੈ| ਇਹ ਜਹਾਜ਼ ਗੁਜਰਾਤ ਤੋਂ ਮਾਲ ਲੈ ਕੇ ਦੁਬਈ ਹੁੰਦੇ ਹੋਏ ਯਮਨ ਜਾ ਰਿਹਾ ਸੀ| ਇਸ ਜਹਾਜ਼ ਵਿੱਚ 11 ਕਰੂ ਮੈਂਬਰ ਸਵਾਰ ਸਨ, ਜੋ ਕਿ ਮਾਂਡਵੀ ਦੇ ਰਹਿਣ ਵਾਲੇ ਹਨ|
ਮਿਲੀ ਜਾਣਕਾਰੀ ਮੁਤਾਬਕ ਸੋਮਾਲੀਆਈ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ਤੇ ਜਹਾਜ਼ ਨੂੰ ਅਗਵਾ ਕੀਤਾ ਅਤੇ ਉਸ ਨੂੰ ਸੋਮਾਲੀਆ ਦੇ ਓਬੀਆ ਪੋਰਟ ਲੈ     ਗਏ| ਜਹਾਜ਼ ਦੇ ਕੈਪਟਨ ਨੇ ਸੈਟੇਲਾਈਟ ਫੋਨ ਜ਼ਰੀਏ ਜਹਾਜ਼ ਦੇ ਮਾਲਕ ਨੂੰ ਜਾਣਕਾਰੀ ਦਿੱਤੀ ਕਿ ਸਾਰੇ ਕਰੂ ਮੈਂਬਰ ਸੁਰੱਖਿਅਤ ਹਨ ਅਤੇ                ਲੁਟੇਰਿਆਂ ਨੇ ਕਾਰਗੋ ਕੰਪਨੀ ਤੋਂ ਫਿਰੌਤੀ ਦੀ ਮੰਗ ਕੀਤੀ ਹੈ| ਇਸ ਖਬਰ ਦੇ ਮਿਲਣ ਤੋਂ ਬਾਅਦ ਆਈ. ਬੀ. ਅਤੇ ਕੋਸਟਗਾਰਡ ਦੇ ਅਧਿਕਾਰੀ ਸਮੁੰਦਰ ਵਿੱਚ ਹੋ ਰਹੀ ਹਰ ਗਤੀਵਿਧੀ ਤੇ ਨਜ਼ਰ ਰੱਖ ਰਹੇ ਹਨ| ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਦੇਸ਼ ਮੰਤਰਾਲੇ ਜਹਾਜ਼ ਨੂੰ ਛੁਡਾਉਣ ਲਈ ਕੋਸ਼ਿਸ਼ ਵਿੱਚ ਜੁਟ ਗਿਆ ਹੈ|

Leave a Reply

Your email address will not be published. Required fields are marked *