ਸੋਮਾਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਫਰਮਾਜੋ ਬਣੇ ਨਵੇਂ ਰਾਸ਼ਟਰਪਤੀ

ਮੋਗਾਦਿਸ਼ੂ, 9 ਫਰਵਰੀ (ਸ.ਬ.) ਸੋਮਾਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੁਹੰਮਦ ਅਬਦੁਲਾਹੀ ਫਰਮਾਜੋ ਨੇ ਸੋਮਾਲੀਆ ਦੇ ਨਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕੀ ਹੈ| ਰਾਜਧਾਨੀ ਮੋਗਾਦਿਸ਼ੂ ਵਿੱਚ ਹਵਾਈ ਅੱਡੇ ਦੇ ਸੁਰੱਖਿਅਤ ਕੈਂਪਸ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਦੂਜੇ ਦੌਰ ਵਿੱਚ ਸੋਮਾਲੀਆ ਦੀ ਸੰਸਦ ਦੇ ਮੈਂਬਰਾਂ ਨੇ ਫਰਮਾਜੋ ਨੂੰ ਪੂਰਾ ਬਹੁਮਤ ਦਿੱਤਾ| ਫਰਮਾਜੋ ਦੀ ਜਿੱਤ ਦੀ ਖੁਸ਼ੀ ਵਿੱਚ ਸ਼ਹਿਰ ਵਿੱਚ ਗੋਲੀਆਂ ਚਲਾਈਆਂ ਗਈਆਂ| ਨਵੇਂ ਚੁਣੇ ਗਏ ਰਾਸ਼ਟਰਪਤੀ ਹਸਨ ਸ਼ੇਖ ਮਹਿਮੂਦ ਨੂੰ ਇਸ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ| ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਮਗਰੋਂ ਫਰਮਾਜੋ ਨੇ ਕਿਹਾ ਕਿ ਇਹ ਸੋਮਲੀਆ ਅਤੇ ਉਸਦੇ ਲੋਕਾਂ ਦੀ ਜਿੱਤ ਹੈ| ਚੋਣ ਨਤੀਜਿਆਂ ਦੀ ਘੋਸ਼ਣਾ ਦੇ ਕੁੱਝ ਦੇਰ ਬਾਅਦ ਹੀ ਫਰਮਾਜੋ ਨੂੰ ਰਾਸ਼ਟਰਪਤੀ ਅਹੁਦੇ ਦੇ ਰੂਪ ਵਿੱਚ ਸਹੁੰ ਚੁਕਾਈ ਗਈ|

Leave a Reply

Your email address will not be published. Required fields are marked *