ਸੋਮਾਲੀਆ ਵਿੱਚ ਅਮਰੀਕੀ ਹਵਾਈ ਹਮਲੇ ਵਿੱਚ ਕਈ ਅੱਤਵਾਦੀ ਹਲਾਕ

ਵਾਸ਼ਿੰਗਟਨ, 10 ਨਵੰਬਰ (ਸ.ਬ.) ਅਮਰੀਕੀ ਸੈਨਾ ਨੇ ਅੱਜ ਘੋਸ਼ਣਾ ਕੀਤੀ ਕਿ ਉਸ ਨੇ ਸੋਮਾਲੀਆ ਵਿਚ ਅਲ-ਸ਼ਬਾਬ ਜਿਹਾਦੀਆਂ ਵਿਰੁੱਧ ਹਵਾਈ ਹਮਲੇ ਵਿਚ ਕਈ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ| ਯੂ. ਐਸ ਅਫਰੀਕਾ ਕਮਾਂਡ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਹਮਲੇ ਅੱਜ ਤੜਕੇ ਮੋਗਾਦਿਸ਼ੁ ਤੋਂ ਕਰੀਬ 100 ਮੀਲ ਪੱਛਮ ਵਿਚ ਹੋਏ| ਬਿਆਨ ਵਿਚ ਕਿਹਾ ਹੈ ਕਿ ਇਹ ਹਮਲੇ ਸੋਮਾਲੀਆ ਸਰਕਾਰ ਦੇ ਤਾਲਮੇਲ ਨਾਲ ਕੀਤੇ ਗਏ| ਮੋਗਾਦਿਸ਼ੁ ਵਿਚ 14 ਅਕਤੂਬਰ ਨੂੰ ਹੋਏ ਟਰੱਕ ਧਮਾਕਿਆਂ ਲਈ ਅਲ-ਸ਼ਬਾਬ ਨੂੰ ਹੀ ਦੋਸ਼ੀ ਦੱਸਿਆ ਗਿਆ ਹੈ|

Leave a Reply

Your email address will not be published. Required fields are marked *