ਸੋਮਾਲੀਆ ਵਿੱਚ ਆਤਮਘਾਤੀ ਕਾਰ ਬੰਬ ਧਮਾਕਿਆਂ ਵਿੱਚ 22 ਦੀ ਮੌਤ

ਮੋਗਾਦਿਸ਼ੂ, 10 ਨਵੰਬਰ (ਸ.ਬ.) ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਇਕ ਹੋਟਲ ਦੇ ਕੰਪਲੈਕਸ ਵਿੱਚ ਹੋਏ ਦੋ ਆਤਮਘਾਤੀ ਕਾਰ ਬੰਬ ਧਮਾਕਿਆਂ ਵਿੱਚ ਘੱਟ ਤੋਂ ਘੱਟ 22 ਵਿਅਕਤੀਆਂ ਦੀ ਮੌਤ ਹੋ ਗਈ| ਪੁਲੀਸ ਨੇ ਦੱਸਿਆ ਕਿ ਅਲਕਾਇਦਾ ਨਾਲ ਸਬੰਧਤ ਇਸਲਾਮਿਕ ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਹੋਟਲ ਸਹਾਫੀ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ| ਇਹ ਹੋਟਲ ਸੋਮਾਲੀਆ ਦੇ ਅਪਰਾਧਿਕ ਜਾਂਚ ਵਿਭਾਗ (ਸੀ. ਆਈ. ਡੀ.) ਦੇ ਦਫਤਰ ਦੇ ਨੇੜੇ ਹੈ|
ਪੁਲੀਸ ਮੁਤਾਬਕ ਹੋਟਲ ਦੇ ਸੁਰੱਖਿਆ ਕਰਮਚਾਰੀਆਂ ਅਤੇ ਸੀ. ਆਈ. ਡੀ. ਦੇ ਅਧਿਕਾਰੀਆਂ ਨੇ ਬੰਬ ਧਮਾਕਿਆਂ ਤੋਂ ਬਾਅਦ ਅੱਤਵਾਦੀਆਂ ਤੇ ਗੋਲੀਆਂ ਚਲਾਈਆਂ| ਦੱਸਿਆ ਕਿ ਤਕਰੀਬਨ 20 ਮਿੰਟ ਬਾਅਦ ਹੋਟਲ ਦੇ ਨੇੜੇ ਇਕ ਭੀੜ ਵਾਲੀ ਸੜਕ ਤੇ ਇਕ ਵਾਹਨ ਵਿੱਚ ਰੱਖਿਆ ਗਿਆ ਤੀਜਾ ਬੰਬ ਵੀ ਫਟਿਆ| ਪੁਲੀਸ ਅਧਿਕਾਰੀ ਮੁਹੰਮਦ ਅਹਮਦ ਨੇ ਦੱਸਿਆ ਕਿ ਹੋਟਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਪਰ ਇਸ ਕਾਰਨ ਕਾਫੀ ਨੁਕਸਾਨ ਹੋਇਆ ਹੈ|

Leave a Reply

Your email address will not be published. Required fields are marked *