ਸੋਮਾਲੀਆ ਵਿੱਚ ਧਮਾਕਾ, ਕਰੀਬ 19 ਲੋਕਾਂ ਦੀ ਮੌਤ

ਮੋਗਾਦਿਸ਼ੂ, 7 ਅਪ੍ਰੈਲ (ਸ.ਬ.) ਸੋਮਾਲੀਆ ਦੇ ਲੋਅਰ ਸ਼ਬੇਲਾ ਖੇਤਰ ਵਿੱਚ ਇਕ ਬੰਬ ਧਮਾਕੇ ਵਿੱਚ ਕਰੀਬ 19 ਲੋਕਾਂ ਦੀ ਮੌਤ ਹੋ ਗਈ| ਖੇਤਰੀ ਸੁਰੱਖਿਆ ਅਧਿਕਾਰੀ ਨੂਰ ਅਬਦੁੱਲਾਹੀ ਨੇ ਦੱਸਿਆ ਕਿ ਇਕ ਮਿੰਨੀ ਬੱਸ ਇਸ ਧਮਾਕੇ ਦੀ ਲਪੇਟ ਵਿੱਚ ਆ ਗਈ| ਉਨ੍ਹਾਂ ਕਿਹਾ ਕਿ ਇਹ ਇਕ ਭਿਆਨਕ ਹਾਦਸਾ ਹੈ| ਇਸ ਹਾਦਸੇ ਵਿੱਚ ਕਈ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਹਨ ਅਤੇ ਕਈ ਲਹੂ ਲੁਹਾਨ ਹੋਈਆਂ ਪਈਆਂ ਹਨ, ਜਿਨ੍ਹਾਂ ਦੀ ਅਜੇ ਤੱਕ ਪਛਾਣ ਵੀ ਨਹੀਂ ਹੋ ਸਕੀ ਹੈ| ਅਜੇ ਤੱਕ ਕਿਸੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ|

Leave a Reply

Your email address will not be published. Required fields are marked *