ਸੋਮਾਲੀਆ ਵਿੱਚ ਹੋਏ ਧਮਾਕਿਆਂ ਵਿੱਚ 10 ਵਿਅਕਤੀਆਂ ਦੀ ਮੌਤ

ਮੋਗਾਦਿਸ਼ੂ, 11 ਅਪ੍ਰੈਲ (ਸ.ਬ.) ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਫੌਜ ਦੀ ਵਰਦੀ ਵਿੱਚ ਆਏ ਇੱਕ ਆਤਮਘਾਤੀ ਹਮਲਾਵਰ ਨੇ ਫੌਜੀ ਕੈਂਪ ਵਿੱਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ ਅਤੇ ਧਮਾਕਾ ਕੀਤਾ, ਜਿਸ ਕਾਰਨ 9 ਫੌਜੀਆਂ ਦੀ ਮੌਤ ਹੋ ਗਈ| ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਫੌਜੀ ਸਿਖਲਾਈ ਕੈਂਪ ਵਿੱਚ ਹੋਏ ਆਤਮਘਾਤੀ ਬੰਬ ਹਮਲੇ ਦੀ ਜ਼ਿੰਮੇਵਾਰੀ ਲਈ ਹੈ| ਪੁਲੀਸ ਅਧਿਕਾਰੀ ਨੂਰ ਹੁਸੈਨ ਨੇ ਦੱਸਿਆ ਕਿ ਇੱਕ ਹਥਿਆਰਬੰਦ ਆਤਮਘਾਤੀ ਹਮਲਾਵਰ ਫੌਜ ਦੀ ਵਰਦੀ ਵਿੱਚ ਧਮਾਕਾਖੇਜ਼ ਜੈਕਟ ਪਹਿਨ ਕੇ ਕੈਂਪ ਦੇ ਅੰਦਰ ਦਾਖ਼ਲ ਹੋ ਗਿਆ ਅਤੇ ਜਵਾਨਾਂ ਤੇ ਗੋਲੀਬਾਰੀ ਕਰਦਿਆਂ ਹੋਇਆਂ ਉਸ ਨੇ ਖ਼ੁਦ ਨੂੰ ਉਡਾ ਲਿਆ| ਫੌਜ ਦੇ ਇੱਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਦਿਆਂ ਦੱਸਿਆ ਕਿ ਫੌਜੀ ਕੈਂਪ ਵਿੱਚ ਦਾਖ਼ਲ ਹੁੰਦਿਆਂ ਹੀ ਹਮਲਾਵਰ ਨੇ ਕੁਝ ਮਿੰਟਾਂ ਵਿੱਚ ਧਮਾਕਾ ਕਰਕੇ ਖ਼ੁਦ ਨੂੰ ਉਡਾ ਲਿਆ| ਇਸ ਹਮਲੇ ਵਿੱਚ 9 ਫੌਜੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ|
ਮੋਗਾਦਿਸ਼ੂ ਦੇ ਮੇਅਰ ਦੇ ਬੁਲਾਰੇ ਅਬਦਫਤਹ ਉਮਰ ਹਲਾਨੇ ਨੇ ਕਿਹਾ ਕਿ ਸ਼ਹਿਰ ਦੇ ਇੱਕ ਹੋਰ ਇਲਾਕੇ ਵਿੱਚ ਕਾਰ ਬੰਬ ਧਮਾਕੇ ਵਿੱਚ ਇੱਕ ਸਰਕਾਰੀ ਅਧਿਕਾਰੀ ਦੀ ਮੌਤ ਹੋ ਗਈ|

Leave a Reply

Your email address will not be published. Required fields are marked *