ਸੋਲਨ ਨੇੜੇ ਪ੍ਰਾਈਵੇਟ ਬੱਸ ਪਲਟੀ, ਮਹਿਲਾ ਦੀ ਮੌਤ, 10 ਜ਼ਖਮੀ

ਸੋਲਨ, 3 ਨਵੰਬਰ (ਸ.ਬ.) ਹਿਮਾਚਲ ਪ੍ਰਦੇਸ਼ ਦੇ ਸੋਲਨ ਨੇੜੇ ਅੱਜ ਇਕ ਪ੍ਰਾਈਵੇਟ ਬੱਸ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ| ਇਸ ਹਾਦਸੇ ਵਿਚ ਬੱਸ ਸਵਾਰ ਕਰੀਬ 10 ਯਾਤਰੀ ਜ਼ਖਮੀ ਹੋਏ ਹਨ, ਜਦਕਿ ਇਕ ਮਹਿਲਾ ਦੀ ਮੌਤ ਹੋ ਗਈ ਹੈ| ਜ਼ਖਮੀਆਂ ਨੂੰ           ਖੇਤਰੀ ਹਸਪਤਾਲ ਸੋਲਨ ਵਿੱਚ ਦਾਖ਼ਲ ਕਰਵਾਇਆ ਗਿਆ ਹੈ| ਚਸ਼ਮਦੀਦਾਂ ਮੁਤਾਬਕ ਬੱਸ ਅਚਾਨਕ ਪਲਟ ਗਈ, ਜਿਸ ਕਾਰਨ ਇਕ ਮਹਿਲਾ ਦੀ ਬੱਸ ਹੇਠਾਂ ਦੱਬ ਕੇ ਮੌਤ ਹੋ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਹਿਮਾਚਲ ਪ੍ਰਦੇਸ਼ ਦੇ ਚੈਲ ਤੋਂ ਸੋਲਨ ਵੱਲ ਆ ਰਹੀ ਸੀ ਕਿ ਅਚਾਨਕ ਡਰਾਈਵਰ ਨੇ ਬੱਸ ਤੋਂ ਆਪਣਾ ਕੰਟਰੋਲ ਗਵਾ ਦਿੱਤਾ ਅਤੇ ਬੱਸ ਸੜਕ ਤੇ ਹੀ ਪਲਟ ਗਈ| ਬੱਸ ਵਿੱਚ ਬੈਠੇ ਯਾਤਰੀਆਂ ਅਤੇ ਜ਼ਖਮੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ| ਸੂਚਨਾ ਮਿਲਦੇ ਹੀ ਪੁਲੀਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ| ਬੱਸ ਪਲਟਣ ਮਗਰੋਂ ਅਫੜਾ-ਦਫੜੀ ਮਚ ਗਈ|

Leave a Reply

Your email address will not be published. Required fields are marked *