ਸੋਲਨ: ਪ੍ਰਾਈਵੇਟ ਯੂਨੀਵਰਸਿਟੀ ਵਿੱਚ ਖਰਾਬ ਭੋਜਨ ਖਾਣ ਨਾਲ 150 ਬੱਚੇ ਹੋਏ ਬੀਮਾਰ, 35 ਦੀ ਹਾਲਤ ਗੰਭੀਰ

ਸੋਲਨ, 21 ਅਪ੍ਰੈਲ (ਸ.ਬ.) ਸੋਲਨ ਦੀ ਇਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਖਰਾਬ ਭੋਜਨ ਖਾਣ ਨਾਲ 150 ਬੱਚਿਆਂ ਦੇ ਬੀਮਾਰ ਹੋਣ ਦੀ ਖਬਰ ਹੈ| ਮਿਲੀ ਜਾਣਕਾਰੀ ਦੇ ਮੁਤਾਬਕ 35 ਬੱਚਿਆਂ ਨੂੰ ਆਈ.ਜੀ.ਐਮ.ਸੀ. ਸ਼ਿਮਲਾ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ| ਉੱਥੇ ਕੁਝ ਬੱਚਿਆਂ ਨੂੰ ਕੰਡਾਘਾਟ ਅਤੇ ਕੁਝ ਨੂੰ ਸੋਲਨ ਵਿੱਚ ਤਬਦੀਲ ਕੀਤਾ ਗਿਆ ਹੈ| ਜਾਣਕਾਰੀ ਮੁਤਾਬਕ ਬੱਚਿਆਂ ਨੂੰ ਫੂਡ ਪਾਈਜਿੰਗ ਦੀ ਸ਼ਿਕਾਇਤ ਹੋਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਨੂੰ ਯੂਨੀਵਰਸਿਟੀ ਦੀ ਮੈਸ ਵਿੱਚ ਬੱਚਿਆਂ ਨੂੰ ਪਾਅ ਭਾਜੀ ਅਤੇ ਖਿਚੜੀ ਦਿੱਤੀ ਗਈ, ਜਿਨ੍ਹਾਂ ਬੱਚਿਆਂ ਨੂੰ ਖਿਚੜੀ ਦਿੱਤੀ ਗਈ ਉਹ ਸਾਰੇ ਠੀਕ ਹਨ ਪਰ, ਜਿਨ੍ਹਾਂ ਨੇ ਪਾਅ ਭਾਜੀ ਖਾਧੀ ਉਨ੍ਹਾਂ ਬੱਚਿਆਂ ਦੇ ਰਾਤ ਨੂੰ ਉਲਟੀਆਂ ਅਤੇ ਪੇਟ ਖਰਾਬ ਹੋ ਗਏ| ਇਸ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਵਿੱਚ ਹਫੜਾ-ਦਫੜੀ ਮਚ ਗਈ| ਜ਼ਲਦਬਾਜੀ ਵਿੱਚ ਬੱਚਿਆਂ ਨੂੰ ਹਸਪਤਾਲ ਲਿਆਇਆ ਗਿਆ, ਜਿੱਥੇ ਜਾਂਚ ਵਿੱਚ ਇਹ ਦੱਸਿਆ ਗਿਆ ਕਿ ਬੱਚਿਆਂ ਨੂੰ ਫੂਡ ਪਾਈਜਿੰਗ ਹੋਣ ਦਾ ਸ਼ੱਕ ਜਤਾਇਆ ਗਿਆ ਹੈ|

Leave a Reply

Your email address will not be published. Required fields are marked *