ਸੋਲਰ ਪਾਵਰ ਪਲਾਂਟ ਲਗਾਉਣ ਵਾਲਿਆਂ ਦੀ ਲੁੱਟ ਕਰ ਰਿਹਾ ਹੈ ਬਿਜਲੀ ਵਿਭਾਗ : ਲੈਫ ਕਰਨਲ ਸੋਹੀ

ਸੋਲਰ ਪਾਵਰ ਪਲਾਂਟ ਲਗਾਉਣ ਵਾਲਿਆਂ ਦੀ ਲੁੱਟ ਕਰ ਰਿਹਾ ਹੈ ਬਿਜਲੀ ਵਿਭਾਗ : ਲੈਫ ਕਰਨਲ ਸੋਹੀ
ਵਿਭਾਗ ਦੇ ਬਿਲਿੰਗ ਸਿਸਟਮ ਦੀ ਗੜਬੜੀ ਕਾਰਨ ਖਪਤਕਾਰਾਂ ਵੱਲ ਕੱਢੇ ਜਾ ਰਹੇ ਹਨ ਲੱਖਾਂ ਦੇ ਬਿਲ
ਐਸ.ਏ.ਐਸ ਨਗਰ, 12 ਅਕਤੂਬਰ (ਸ.ਬ.) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਆਪਣੇ ਘਰਾਂ ਵਿੱਚ ਸੋਲਰ ਪਾਵਰ ਸਿਸਟਮ ਲਗਵਾਉਣ ਵਾਲੇ ਬਿਜਲੀ ਖਪਤਕਾਰਾਂ ਦੀ ਸਿੱਧੀ ਲੁੱਟ ਕੀਤੀ ਜਾ ਰਹੀ ਹੈ ਅਤੇ ਬਿਜਲੀ ਵਿਭਾਗ ਦੇ ਬਿੱਲ ਜਾਰੀ ਕਰਨ ਵਾਲੇ ਸਿਸਟਮ ਦੀਆਂ ਗਲਤੀਆਂ ਕਾਰਨ ਅਜਿਹੇ ਖਪਤਕਾਰਾਂ ਵੱਲ ਲੱਖਾਂ ਰੁਪਏ ਦੇ ਬਕਾਏ ਕੱਢੇ ਜਾ ਰਹੇ ਹਨ ਜੋ ਕਿ ਵਿਭਾਗ ਦੀ ਸਿੱਧੀ ਲੁੱਟ ਹੈ| ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜਿ.) ਦੇ ਪੈਟਰਨ ਕਰਨਲ ਐਸ ਐਸ ਸੋਹੀ ਨੇ ਇਸ ਸੰਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਬਿਲਿੰਗ ਸਿਸਟਮ ਦੀਆਂ ਗਲਤੀਆਂ ਠੀਕ ਕਰਨ ਅਤੇ ਖਪਤਕਾਰਾਂ ਨੂੰ ਦਿੱਤੇ ਗਏ ਬੇਹਿਸਾਬੇ ਬਿਲਾਂ ਨੂੰ ਠੀਕ ਕਰਨ ਦੀ ਮੰਗ ਕੀਤੀ ਹੈ| 
ਕਰਨਲ ਸੋਹੀ ਨੇ ਦੱਸਿਆ ਕਿ ਉਹਨਾਂ ਵਲੋਂ ਆਪਣੇ ਘਰ ਵਿੱਚ ਪਿਛਲੇ ਸਾਲ ਸੋਲਰ ਪਾਵਰ ਸਿਸਟਮ ਲਗਾਇਆ ਗਿਆ ਸੀ ਜਿਸਦੇ ਤਹਿਤ ਬਣਨ ਵਾਲੀ ਬਿਜਲੀ ਅੱਗੇ ਬਿਜਲੀ ਗ੍ਰਿਡ ਨੂੰ ਚਲੀ ਜਾਂਦੀ ਹੈ ਅਤੇ ਬਿਜਲੀ ਵਿਭਾਗ ਵਲੋਂ ਇੱਕ ਸਾਲ ਬਾਅਦ ਖਪਤਕਾਰ ਵਲੋਂ ਬਣਾਈ ਗਈ ਬਿਜਲੀ ਅਤੇ ਉਸ ਵਲੋਂ ਖਪਤ ਕੀਤੀ ਗਈ ਬਿਜਲੀ ਦੇ ਆਧਾਰ ਤੇ ਉਸਦਾ ਬਿਲ ਬਣਾਇਆ ਜਾਂਦਾ ਹੈ| ਇਸ ਦੌਰਾਨ ਜੇਕਰ ਬਿਜਲੀ ਵਿਭਾਗ ਦੀ ਕੋਈ ਰਕਮ ਨਿਕਲਦੀ ਹੈ ਤਾਂ ਉਹ ਖਪਤਕਾਰ ਨੇ ਅਦਾ ਕਰਨੀ ਹੁੰਦੀ ਹੈ| ਉਨਾਂ ਦੱਸਿਆ ਕਿ ਉਹਨਾਂ ਵਾਂਗ ਸਾਬਕਾ ਫੌਜੀ ਅਫਸਰਾਂ ਕਰਨਲ ਡੀ.ਐਸ. ਢੀਂਡਸਾ ਅਤੇ ਕਰਨਲ ਡੀ.ਪੀ. ਸਿੰਘ ਵਲੋਂ ਵੀ ਆਪਣੇ ਘਰਾਂ ਵਿੱਚ ਸੋਲਰ ਪਾਵਰ ਪਲਾਂਟ ਲਗਾਏ ਗਏ ਹਨ| 
ਉਹਨਾਂ ਦੱਸਿਆ ਕਿ ਇਸ ਵੇਲੇ ਹੋ ਇਹ ਰਿਹਾ ਹੈ ਕਿ ਬਿਜਲੀ ਵਿਭਾਗ ਦਾ ਬਿਲਿੰਗ ਸਿਸਟਮ ਖਪਤਕਾਰ ਦੇ ਘਰ ਵਿੱਚ ਵਰਤੀ ਗਈ ਬਿਜਲੀ ਦੇ ਆਧਾਰ ਤੇ ਹੋਰਨਾਂ ਖਪਤਕਾਰਾਂ ਵਾਂਗ ਮਹੀਨੇ ਦਾ ਬਿਲ ਬਣਾ ਦਿੰਦਾ ਹੈ ਜਦੋਂਕਿ ਅਜਿਹੇ ਖਪਤਕਾਰਾਂ ਦਾ ਬਿਲ ਸਾਲ ਵਿੱਚ ਸਿਰਫ ਇੱਕ ਵਾਰ ਹੀ ਬਣਨਾ ਹੁੰਦਾ ਹੈ| ਇਹ ਬਿਲ ਨਾ ਤਾਂ ਖਪਤਕਾਰ ਨੂੰ ਭੇਜਿਆ ਜਾਂਦਾ ਹੈ ਅਤੇ ਨਾ ਹੀ ਉਸਨੂੰਕੋਈ ਐਸ ਐਮ ਐਸ ਜਾਂ ਈ ਮੇਲ ਜਰੀਏ ਕੋਈ ਜਾਣਕਾਰੀ   ਭੇਜੀ ਜਾਂਦੀ ਹੈ| ਖਪਤਕਾਰ ਇਹ ਸੋਚ ਕੇ ਘਰ ਬੈਠਾ ਰਹਿੰਦਾ ਹੈ ਕਿ ਉਸ ਨੇ ਤਾਂ ਸਾਲ ਵਿੱਚ ਇੱਕ ਵਾਰ ਬਿਜਲੀ ਵਿਭਾਗ ਨਾਲ ਹਿਸਾਬ ਕਰਨਾ ਹੈ ਪਰੰਤੂ ਬਿਜਲੀ ਵਿਭਾਗ ਦੇ ਬਿਲਿੰਗ ਸਿਸਟਮ ਵਲੋਂ ਪਖਤਕਾਰ ਦੇ ਨਾਮ ਖੜ੍ਹਂੀ ਕੀਤੀ ਗਈ ਇਸ ਰਕਮ ਤੇ ਜੁਰਮਾਨਾ, ਲੇਟ ਫੀਸ ਅਤੇ ਪੈਨਲਟੀ ਲਗਾ ਕੇ ਇਸ ਨੂੰ ਕਈ ਗੁਣਾ ਕਰ ਦਿੱਤਾ ਜਾਂਦਾ ਹੈ| ਇਹ ਰਕਮ ਹਰ ਮਹੀਨੇ ਵੱਧ ਜਾਂਦੀ ਹੈ ਅਤੇ ਉਸ ਅਨੁਸਾਰ ਜੁਰਮਾਨਾ ਅਤੇ ਪਂੈਨਲਟੀ ਵੀ ਵੱਧ ਜਾਂਦੀ ਹੈ| ਇਸਤੋਂ ਇਲਾਵਾ ਸਿਸਟਮ ਦੇ ਰਿਕਾਰਡ ਵਿੱਚ ਬਿਲ ਜਮਾਂ ਨਾ ਹੋਣ ਤੇ ਖਪਤਕਾਰ ਦਾ ਕਨੈਕਸ਼ਨ ਕੱਟ ਦਿੱਤਾ ਜਾਂਦਾ ਹੈ ਅਤੇ ਫਿਰ ਖੁਦ ਹੀ ਜੋੜ ਵੀ ਦਿੱਤਾ ਜਾਂਦਾ ਹੈ ਅਤੇ ਇਸਦਾ ਖਰਚਾ ਵੀ ਖਪਤਕਾਰ ਦੇ ਖਾਤੇ ਵਿੱਚ ਪਾ ਦਿੱਤਾ ਜਾਂਦਾ ਹੈ| 
ਉਹਨਾਂ ਦੱਸਿਆ ਕਿ ਉਹਨਾਂ ਦੇ ਸਾਥੀ ਸਾਬਕਾ ਫੌਜੀਆਂ ਵੱਲ ਬਿਜਲੀ ਵਿਭਾਗ ਵਲੋਂ ਇਸ ਤਰੀਕੇ ਨਾਲ ਅੱਠ ਅੱਠ ਲੱਖ ਰੁਪਏ ਦਾ ਬਕਾਇਆ ਕੱਢ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਿੱਥੇ ਜਾਣ| ਉਹਨਾਂ ਦੱਸਿਆ ਕਿ ਖੁਦ ਉਹਨਾਂ ਦੇ ਘਰ ਦੇ ਖਾਤੇ ਵਿੱਚ ਇਸੇ ਤਰ੍ਹਾਂ ਬਿਲ ਬਣਾਏ ਜਾ ਰਹੇ ਹਨ ਅਤੇ ਵਿਭਾਗ ਵਲੋਂ ਉਹਨਾਂ ਨੂੰ ਸੋਲਰ ਪਲਾਂਟ ਦਾ ਇੱਕ ਸਾਲ ਪੂਰਾ ਹੋਣ ਤੇ ਜਿਹੜਾ ਬਿਲ ਭੇਜਿਆ ਜਾਣਾ ਸੀ ਉਹ ਵੀ ਨਹੀਂ ਭੇਜਿਆ ਜਿਹੜਾ ਉਹਨਾਂ ਨੇ ਬਿਜਲੀ ਵਿਭਾਗ ਜਾ ਕੇ ਬਣਵਾਇਆ ਹੈ ਅਤੇ ਜਮਾਂ ਕਰਵਾਇਆ ਹੈ| ਉਹਨਾਂ ਕਿਹਾ ਕਿ ਉਹਨਾਂ ਵਲੋਂ ਜਿਹੜਾ ਬਿਲ ਜਮਾਂ ਕਰਵਾਇਆ ਗਿਆ ਹੈ ਉਸ ਦੇ ਵੇਰਵੇ ਵਿੱਚ ਸਿਰਫ ਮਈ ਮਹੀਨੇ ਵਿੱਚ ਹੀ ਉਹਨਾਂ ਦੇ ਤਿੰਨ ਬਿਲ ਬਣਾਏ ਗਏ ਹਨ(ਜਿਹੜੇ ਉਹਨਾਂ ਨੂੰ ਕਦੇ ਵੀ ਨਹੀਂ ਦਿੱਤੇ ਗਏ) ਅਤੇ ਬਿਜਲੀ ਵਿਭਾਗ ਦੇ ਕੰਪਿਊਟਰ ਦੀ ਇਸ ਗਲਤੀ ਕਾਰਨ ਖੁਦ ਉਹਨਾਂ ਨੂੰ ਕਈ ਹਜਾਰ ਰੁਪਏ ਵੱਧ ਭਰਨੇ ਪਏ ਹਨ| ਉਹਨਾਂ ਕਿਹਾ ਕਿ ਬਿਜਲੀ ਵਿਭਾਗ ਇਸ ਤਰੀਕੇ ਨਾਲ ਸੋਲਰ ਪਾਵਰ ਪਲਾਂਟ ਲਗਾਉਣ ਵਾਲੇ ਖਪਤਕਾਰਾਂ ਦੀ ਸਿੱਧੀ ਲੁੱਟ ਕਰ ਰਿਹਾ ਹੈ ਅਤੇ ਇਸਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ| 
ਇਸ ਸੰਬੰਧੀ ਉਹਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸੋਲਰ ਪਲਾਂਟ ਲਗਾਉਣ ਵਾਲੇ ਖਪਤਕਾਰਾਂ ਦੇ ਖਾਤੇ ਵਿੱਚ ਬਿਨਾ ਵਜ੍ਹਾ ਖੜ੍ਹੇ ਕੀਤੇ ਗਏ ਬਿਲ ਤੁਰੰਤ ਠੀਕ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਖਪਤਕਾਰਾਂ ਨੂੰ ਇਸ ਸੰਬੰਧੀ ਆ ਰਹੀਆਂ ਮੁਸ਼ਕਲਾਂ ਤੋਂ ਛੁਟਕਾਰਾ            ਮਿਲੇ| 

Leave a Reply

Your email address will not be published. Required fields are marked *