ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣ ਲਈ ਹੋਣ ਸਖਤ ਨਿਯਮ

ਸੋਸ਼ਲ ਮੀਡੀਆ ਤੇ ਰਾਜ ਸਭਾ ਵਿੱਚ ਧਿਆਨ ਦਿਵਾਉ ਮਤੇ ਤੇ ਹੋਈ ਚਰਚਾ ਦੇ ਦੌਰਾਨ ਸੂਚਨਾ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਦਿੱਤਾ ਗਿਆ ਜਵਾਬ ਸ਼ਾਇਦ ਸਾਰਿਆਂ ਨੂੰ ਸੰਤੁਸ਼ਟ ਨਹੀਂ ਕਰ ਪਾਏ, ਪਰੰਤੂ ਇਸ ਵਿੱਚ ਇਸ ਦੇ ਦੁਰਉਪਯੋਗ ਨੂੰ ਰੋਕਣ ਦੀ ਇੱਛਾ ਤਾਂ ਜ਼ਾਹਰ ਹੁੰਦੀ ਹੀ ਹੈ| ਪ੍ਰਸਾਦ ਦੀਆਂ ਗੱਲਾਂ ਤੇ ਵਿਸ਼ਵਾਸ ਕਰੀਏ ਤਾਂ ਸੋਸ਼ਲ ਮੀਡੀਆ ਤੇ ਫਰਜੀ ਖਬਰਾਂ, ਅਫਵਾਹ, ਫਿਰਕੂਪਣਾ, ਹਿੰਸਾ ਨੂੰ ਭੜਕਾਉਣ ਆਦਿ ਨਾਲ ਸਬੰਧਤ ਖਬਰਾਂ ਨੂੰ ਦੇਖਦੇ ਹੋਏ ਸਰਕਾਰ ਸ਼ਿਕਾਇਤ ਅਧਿਕਾਰੀ ਨਿਯੁਕਤ ਕਰਨ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਬੱਚਿਆਂ ਨੂੰ ਇਸਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਇੱਕ ਅਭਿਆਨ ਵੀ ਚਲਾਵੇਗੀ| ਇਹ ਸੱਚ ਹੈ ਕਿ ਹਾਲ ਦੇ ਸਾਲਾਂ ਵਿੱਚ ਸੋਸ਼ਲ ਮੀਡੀਆ ਦੀ ਦਰੁਵਰਤੋਂ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਵਟਸਐਪ ਗਰੁੱਪ ਰਾਹੀਂ ਅਫਵਾਹ ਫੈਲਾਉਣ ਦੇ ਕਾਰਨ ਭੀੜ ਵੱਲੋਂ ਕੁੱਟ ਕੁੱਟ ਕੇ ਹੱਤਿਆ ਕਰਨ ਦੀਆਂ ਦਰਦਨਾਕ ਘਟਨਾਵਾਂ ਹੋਈਆਂ ਹਨ| ਜਿਆਦਾਤਰ ਘਟਨਾਵਾਂ ਵਿੱਚ ਬੇਕਸੂਰ ਲੋਕ ਹੀ ਮਾਰੇ ਗਏ ਹਨ| ਫਿਰਕੂ ਤਨਾਓ ਫੈਲਾਉਣ ਦੀਆਂ ਸਾਜਿਸ਼ਾਂ ਵੀ ਸਾਹਮਣੇ ਆਈਆਂ ਹਨ| ਜਾਹਿਰ ਹੈ ਕਿ ਅਜਿਹੀ ਤਕਨੀਕੀ, ਕਾਨੂੰਨੀ ਅਤੇ ਢਾਂਚਾਗਤ ਵਿਵਸਥਾ ਦੀ ਲੋੜ ਮੂੰਹ ਅੱਡ ਕੇ ਖੜ੍ਹੀ ਹੋ ਗਈ, ਜਿਸਦੇ ਨਾਲ ਇਨ੍ਹਾਂ ਦੀ ਦੁਰਵਰਤੋਂ ਰੁਕ ਸਕੇ ਅਤੇ ਦੋਸ਼ੀ ਫੜੇ ਜਾਣ ਅਤੇ ਉਨ੍ਹਾਂ ਨੂੰ ਸਜਾ ਮਿਲੇ| ਅਸਲ ਵਿੱਚ ਨਵੀਆਂ ਚੁਣੌਤੀਆਂ ਨੂੰ ਵੇਖਦੇ ਹੋਏ ਪਹਿਲੇ ਕਾਨੂੰਨ ਦੇ ਨਿਯਮਾਂ ਨੂੰ ਹੋਰ ਸਖ਼ਤ ਅਤੇ ਸੋਧ ਕਰਨ ਦੀ ਜ਼ਰੂਰਤ ਹੈ| ਪ੍ਰਸਾਦ ਨੇ ਸਰਕਾਰ ਵਲੋਂ ਇਹ ਭਰੋਸਾ ਦਿੱਤਾ ਹੈ| ਦੇਖਣਾ ਹੋਵੇਗਾ ਕਿ ਸਰਕਾਰ ਕਿਹੋ ਜਿਹਾ ਖਰੜਾ ਲੈ ਕੇ ਸਾਹਮਣੇ ਆਉਂਦੀ ਹੈ|
ਸਰਕਾਰ ਨੇ ਵਟਸਐਪ ਦੀ ਦੁਰਵਰਤੋਂ ਰੋਕਣ ਲਈ ਬਿਹਤਰ ਤਕਨੀਕ ਅਪਨਾਉਣ ਨੂੰ ਕਿਹਾ ਹੈ| ਇਸ ਵਿੱਚ ਇੱਕ ਕਦਮ ਇੱਕ ਵਾਰ ਵਿੱਚ ਪੰਜ ਤੋਂ ਜਿਆਦਾ ਸੁਨੇਹੇ ਭੇਜਣ ਤੇ ਰੋਕ ਹੈ| ਇਸਦਾ ਇੰਨਾ ਪ੍ਰਭਾਵ ਤਾਂ ਹੋਵੇਗਾ ਕਿ ਤੁਸੀਂ ਤੇਜੀ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਅਫਵਾਹ ਨਹੀਂ ਫੈਲਾ ਸਕਦੇ| ਜੋ ਸ਼ਿਕਾਇਤ ਅਧਿਕਾਰੀ ਨਿਯੁਕਤ ਹੋਣਗੇ ਉਹ ਸ਼ਿਕਾਇਤਾਂ ਦੀ ਪੜ੍ਹਾਈ ਕਰਨ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੀਆਂ ਏਜੇਂਸੀਆਂ ਨੂੰ ਕਾਰਵਾਈ ਲਈ ਸੌਂਪਣਗੇ| ਪ੍ਰਸਾਦ ਦਾ ਭਰੋਸਾ ਇਹ ਵੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੇ ਫੇਕ ਨਿਊਜ ਅਤੇ ਅਫਵਾਹ ਦਾ ਪਤਾ ਲਗਾਉਣਾ ਵੀ ਯਕੀਨੀ ਕੀਤਾ ਜਾਵੇਗਾ ਪਰੰਤੂ ਇਹ ਇੰਨਾ ਆਸਾਨ ਨਹੀਂ ਹੈ| ਹਾਂ , ਉਸਦੇ ਸਰੋਤ ਦਾ ਪਤਾ ਚੱਲ ਸਕਦਾ ਹੈ| ਇਹ ਅਫਵਾਹ ਫੈਲਾਉਣ ਤੋਂ ਬਾਅਦ ਦੀ ਕਾਰਵਾਈ ਹੋਵੇਗੀ| ਅਜਿਹਾ ਨਾ ਹੋ ਸਕੇ ਇਸਦਾ ਕੋਈ ਰਸਤਾ ਕੱਢਣਾ ਸੰਭਵ ਹੈ? ਨਹੀਂ, ਅਜਿਹਾ ਕਰਨਾ ਪੂਰੀ ਤਰ੍ਹਾਂ ਸੰਭਵ ਨਹੀਂ ਹੈ| ਹਾਂ, ਸਖ਼ਤ ਕਾਨੂੰਨ ਅਤੇ ਦੋਸ਼ੀਆਂ ਨੂੰ ਸਜਾ ਦੇ ਕੇ ਅਜਿਹਾ ਕਰਨ ਦੀ ਚਾਹਤ ਰੱਖਣ ਵਾਲਿਆਂ ਦੇ ਅੰਦਰ ਡਰ ਪੈਦਾ ਕੀਤਾ ਜਾ ਸਕਦਾ ਹੈ| ਅਜੇ ਸਰਕਾਰ ਦੀ ਸਖਤੀ ਦੇ ਕੁੱਝ ਨਕਾਰਾਤਮਕ ਨਤੀਜੇ ਵੀ ਆ ਰਹੇ ਹਨ| ਫੇਸਬੁਕ, ਟਵਿਟਰ ਆਦਿ ਉਤੇ ਸ਼ਿਕਾਇਤ ਦੇ ਨਾਲ ਉਂਜ ਅਕਾਉਂਟ ਵੀ ਬਲਾਕ ਹੋ ਰਹੇ ਹਨ, ਜਿਨ੍ਹਾਂ ਵਿੱਚ ਅਫਵਾਹ ਆਦਿ ਨਹੀਂ ਹੈ| ਇਹ ਉਚਿਤ ਨਹੀਂ ਹੈ|
ਦਵਿੰਦਰ ਸਿੰਘ

Leave a Reply

Your email address will not be published. Required fields are marked *