ਸੋਸਵਾ ਦੀ ਟੀਮ ਵਲੋਂ ਸਿਲਾਈ ਸੈਂਟਰ ਦਾ ਦੌਰਾ

ਐਸ ਏ ਐਸ ਨਗਰ, 11 ਜੁਲਾਈ (ਸ.ਬ.) ਭਾਈ ਘਣਈਆ ਜੀ ਕੇਅਰ ਸਰਵਿਸ ਸੁਸਾਇਟੀ ਵਲੋਂ ਚਲਾਏ ਜਾ ਰਹੇ ਸਿਲਾਈ ਸਂੈਟਰ ਵਿੱਚ ਸੋਸਵਾ (ਸੁਸਾਇਟੀ ਫਾਰ ਸਰਵਿਸ ਟੂ ਵਲੰਟਰੀ ਏਜੰਸੀਸ ) ਦੇ ਅਧਿਕਾਰੀ ਲੈਫ ਕਰਨਲ ਸਮੀਕਾਲਤਾ ਗੇਟਾਯਾ, ਮੈਨੇਜਰ ਟੀ ਐਸ ਗਿਲ ਵਲੋਂ ਦੌਰਾ ਕੀਤਾ ਗਿਆ| ਇਸ ਮੌਕੇ ਉਹਨਾਂ ਨੇ ਸਿਖਿਆਰਥਣਾਂ ਵਲੋਂ ਬਣਾਇਆ ਹੋਇਆ ਸਮਾਨ ਵੇਖਿਆ|
ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਕੇ ਕੇ ਸੈਣੀ ਨੇ ਸਿਲਾਈ ਸਂੈਟਰ ਦੇ ਕੰਮਾਂ ਬਾਰੇ ਚਾਨਣਾ ਪਾਇਆ| ਇਸ ਮੌਕੇ ਸਿਲਾਈ ਸੈਂਟਰ ਦੇ ਪ੍ਰਿੰਸੀਪਲ ਮਹਿੰਗਾ ਸਿੰਘ ਕਲਸੀ, ਸਿਲਾਈ ਅਧਿਆਪਕਾ ਸ੍ਰੀਮਤੀ ਜਸਵਿੰਦਰ ਕੌਰ, ਵਲੰਟੀਅਰ ਸਿਮਰਨ ਕੌਰ, ਵੀਨਾ, ਮਨਪ੍ਰੀਤ, ਰੁਪਿੰਦਰ, ਸਹਿਨਾਜ, ਪਰਮਜੀਤ ਕੌਰ ਅਤੇ ਹੋਰ ਸਿਖਿਆਰਥਣਾਂ ਮੌਜੂਦ ਸਨ|

Leave a Reply

Your email address will not be published. Required fields are marked *