ਸੋਹਣ ਸਿੰਘ ਭਾਜਪਾ ਐਸ ਸੀ ਮੋਰਚਾ ਦੇ ਜਿਲਾ ਪ੍ਰਧਾਨ ਨਿਯੁਕਤ


ਐਸ ਏ ਐਸ ਨਗਰ, 23 ਅਕਤੂਬਰ (ਸ.ਬ.) ਭਾਜਪਾ ਆਗੂ ਅਤੇ ਮੁਹਾਲੀ ਤੋਂ ਦੋ ਵਾਰ ਭਾਜਪਾ ਦੇ ਮੰਡਲ ਪ੍ਰਧਾਨ ਰਹੇ ਸ੍ਰ. ਸੋਹਣ ਸਿੰਘ ਨੂੰ ਭਾਜਪਾ ਵਲੋਂ ਭਾਜਪਾ ਐਸ ਸੀ ਮੋਰਚਾ ਜਿਲਾ ਮੁਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ| ਇਹ ਨਿਯੁਕਤੀ ਭਾਜਪਾ ਦੇ ਜਿਲ੍ਹਾ ਪ੍ਰਧ ਸ੍ਰੀ ਸੁਸ਼ੀਲ ਰਾਣਾ ਵਲੋਂ ਕੀਤੀ ਗਈ ਹੈ|
ਸ੍ਰ. ਸੋਹਣ ਸਿੰਘ ਨੂੰ ਭਾਜਪਾ ਦੇ ਐਸ ਸੀ ਮੋਰਚਾ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕਰਨ ਉਪਰੰਤ ਅੱਜ ਇੱਥੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਕਾਰਜਕਾਰਨੀ ਮਂੈਬਰ ਸ੍ਰੀ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਭਾਜਪਾ ਵਲੋਂ ਹਮੇਸ਼ਾ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਸਨਮਾਨ ਦਿਤਾ ਜਾਂਦਾ ਹੈ ਅਤੇ ਸ੍ਰ. ਸੋਹਣ ਸਿੰਘ ਨੂੰ ਉਹਨਾਂ ਦੇ ਪਾਰਟੀ ਪ੍ਰਤੀ ਕੰਮਾਂ ਬਦਲੇ ਜਿਲ੍ਹਾ ਪ੍ਰਧਾਨ ਬਣਨ ਦਾ ਮਾਣ ਹਾਸਿਲ ਹੋਇਆ ਹੈ| 
ਇਸ ਮੌਕੇ ਸੰਬੋਧਨ ਕਰਦਿਆਂ ਐਸ ਸੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਸ੍ਰੀ ਅਨਿਲ ਆਦੀਵਾਲ ਨੇ ਕਿਹਾ ਕਿ ਭਾਜਪਾ ਅਜਿਹੀ ਪਾਰਟੀ ਹੈ, ਜੋ ਕਿ ਅਨੁਸ਼ਾਸਨ ਵਿਚ ਰਹਿ ਕੇ ਹਰ ਕੰਮ ਕਰਦੀ ਹੈ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਹਰ ਵਰਗ ਖੁਸ਼ ਹੈ ਅਤੇ  ਲੋਕ ਭਾਜਪਾ ਦੀਆਂ ਨੀਤੀਆਂ ਨਾਲ ਸਹਿਮਤ ਹੋਣ ਕਰਕੇ ਭਾਜਪਾ ਨਾਲ ਜੁੜ ਰਹੇ ਹਨ| 
ਇਸ ਮੌਕੇ ਸ੍ਰ. ਸੋਹਣ ਸਿੰਘ ਨੇ ਕਿਹਾ ਕਿ ਪਾਰਟੀ ਵਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਸਂੌਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਭਾਜਪਾ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਉਪਰਾਲੇ ਕਰਨਗੇ|
ਇਸ ਮੌਕੇ ਚੰਡੀਗੜ੍ਹ ਨਗਰ ਨਿਗਮ ਦੇ  ਸਾਬਕਾ ਮੇਅਰ ਕ੍ਰਿਸ਼ਨ ਸਿੰਘ ਆਦੀਵਾਲ, ਭਾਜਪਾ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਰੁਣ ਸਰਮਾ,ਮੀਤ ਪ੍ਰਧਾਨ ਉਮਾ ਕਾਂਤ ਤਿਵਾੜੀ, ਜਨਰਲ ਸਕੱਤਰ ਨੰਿਰਦਰ ਸਿੰਘ ਰਾਣਾ, ਜਸਵੀਰ ਸਿੰਘ ਮਹਿਤਾ, ਅਨਿਲ ਕੁਮਾਰ ਗੁੱਡੂ ਮੰਡਲ ਪ੍ਰਧਾਨ ਨੰਬਰ 1, ਤਿਲਕ ਰਾਜ ਪੁਰੀ, ਦਿਲੀਪ ਵਰਮਾ, ਕਿਰਨ ਗੁਪਤਾ, ਪਰਮਜੀਤ ਕੌਰ, ਮਨੋਜ ਰੋਹਿਲਾ,  ਤਰਮੇਸ ਬਹਿਲ, ਵਰਿਦਰ ਕੋਛੜ ਵੀ ਮੌਜੂਦ ਸਨ|

Leave a Reply

Your email address will not be published. Required fields are marked *