ਸੋਹਾਣਾ ਤੋਂ ਸੁਖਦੇਵ ਪਟਵਾਰੀ ਨੂੰ ਭਾਰੀ ਲੀਡ ਨਾਲ ਜਿਤਾਵਾਂਗੇ : ਪਰਮਿੰਦਰ ਸਿੰਘ ਸੋਹਾਣਾ

ਐਸ.ਏ.ਐਸ.ਨਗਰ, 2 ਫਰਵਰੀ (ਸ.ਬ.) ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਮੁਹਾਲੀ ਦੇ ਵਾਰਡ ਨੰਬਰ 34 ਦੇ ਉਮੀਦਵਾਰ ਸz. ਸੁਖਦੇਵ ਸਿੰਘ ਪਟਵਾਰੀ ਵੱਲੋਂ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਦੇ ਪਰਿਵਾਰ ਦੀ ਅਗਵਾਈ ਵਿੱਚ ਸੋਹਾਣਾ ਵਿਖੇ ਚੋਣ ਪ੍ਰਚਾਰ ਕਰਕੇ ਲੋਕਾਂ ਤੋਂ ਵੋਟਾਂ ਮੰਗੀਆਂ ਗਈਆਂ।

ਇਸ ਮੌਕੇ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਸੁਖਦੇਵ ਸਿੰਘ ਪਟਵਾਰੀ ਪੜ੍ਹੇ ਲਿਖੇ ਅਤੇ ਸੂਝਵਾਨ ਉਮੀਦਵਾਰ ਹਨ ਅਤੇ ਉਨ੍ਹਾਂ ਨੂੰ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ਅਤੇ ਲੋਕ ਹਿਤੈਸ਼ੀ ਕੰਮਾਂ ਦਾ ਲੰਬਾ ਤਜਰਬਾ ਹੈ।

ਇਸ ਮੌਕੇ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਉਨ੍ਹਾਂ ਨੇ ਕਾਰਪੋਰੇਸ਼ਨ ਦੀ ਪਿਛਲੀ ਟਰਮ ਦੌਰਾਨ ਲੋਕਾਂ ਦੇ ਮੁੱਦਿਆਂ ਨੂੰ ਅੱਗੇ ਹੋ ਕੇ ਪੇਸ਼ ਕੀਤਾ ਅਤੇ ਹੱਲ ਕਰਵਾਇਆ। ਇਸਦੇ ਨਾਲ ਹੀ ਵੱਖ ਵੱਖ ਵਾਰਡਾਂ ਵਿੱਚ ਪਾਰਕਾਂ ਦਾ ਨਿਰਮਾਣ ਤੇ ਨਵੀਨੀਕਰਨ, ਪਾਣੀ ਦੀ ਸਹੀ ਸਪਲਾਈ, ਸਾਫ-ਸਫਾਈ ਆਦਿ ਕੰਮਾਂ ਨੂੰ ਮੁੱਢਲੇ ਤੌਰ ਤੇ ਹੱਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ -34 ਦੇ ਵੋਟਰਾਂ ਦੇ ਕੰਮਾਂ ਨੂੰ ਵੀ ਪਹਿਲ ਦੇ ਆਧਾਰ ਤੇ ਨੇਪਰੇ ਚੜਾਉਣਗੇ। ਇਸ ਮੌਕੇ ਮਨਮੋਹਨ ਸਿੰਘ ਬੈਦਵਾਨ, ਰੁਪਿੰਦਰ ਸਿੰਘ, ਦੀਪ ਸਿੰਘ ਸੋਹਾਣਾ, ਦਲਬੀਰ ਸਿੰਘ, ਮਨਜੀਤ ਕੌਰ ਬੈਦਵਾਨ, ਹਾਕਮ ਸਿੰਘ, ਸ਼ੋਭਾ ਮੌਰੀਆ, ਨੀਲਮ ਚੋਪੜਾ, ਤੇਜਿੰਦਰ ਕੌਰ, ਨੀਲਮ ਪੂਰਿਆਂ, ਕਮਲਜੀਤ ਕੌਰ, ਸੁਖਵਿੰਦਰ ਕੌਰ, ਸੁਰਿੰਦਰ ਕੌਰ ਸਰਾਉ , ਜਗਤਾਰ ਸਿੰਘ ਅਤੇ ਨੰਦ ਲਾਲ ਸ਼ਾਮਿਲ ਸਨ।

Leave a Reply

Your email address will not be published. Required fields are marked *