ਸੋਹਾਣਾ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹਲ ਹੋਵੇਗੀ : ਪਰਵਿੰਦਰ ਸੋਹਾਣਾ

ਪਿੰਡ ਸੋਹਾਣਾ ਵਾਸਤੇ ਨਵਾਂ ਟਿਉਬਵੈਲ ਲਗਾਉਣ ਲਈ ਮੀਟਿੰਗ ਵਿੱਚ ਟੇਬਲ ਆਈਟਮ ਵਜੋਂ ਪਾਸ ਕੀਤੇ ਗਏ ਮਤੇ ਦਾ ਸੁਆਗਤ ਕਰਦਿਆਂ ਕੌਂਸਲਰ ਸ੍ਰ. ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪਿੰਡ ਦਾ ਪੁਰਾਣਾ ਟਿਊਬਵੈਲ ਫੇਲ੍ਹ ਹੋਣ ਵਾਲਾ ਹੈ ਅਤੇ ਉਸਦਾ ਡਿਸਚਾਰਜ ਘੱਟ ਗਿਆ ਹੈ| ਉਹਨਾਂ ਕਿਹਾ ਕਿ ਅੱਜ ਸਵੇਰੇ ਉਹਨ ਨੇ ਮੇਅਰ ਕੁਲਵੰਤ ਸਿੰਘ ਨੂੰ ਪੱਤਰ ਦੇ ਕੇ ਪਿੰਡ ਵਿੱਚ ਨਵਾਂ ਟਿਊਬਵੈਲ ਲਗਾਉਣ ਲਈ ਟੇਬਲ ਆਈਟਮ ਲਿਆਉਣ ਦੀ ਮੰਗ ਕੀਤੀ ਸੀ ਜਿਸਨੂੰ ਪ੍ਰਵਾਨ ਕਰਦਿਆਂ ਮੇਅਰ ਵਲੋਂ ਇਹ ਮਤਾ ਪਾਸ ਕਰਵਾ ਦਿੱਤਾ ਗਿਆ ਹੈ ਅਤੇ ਇਸ ਨਾਲ ਪਿੰਡ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹਲ ਹੋ ਜਾਵੇਗੀ|

Leave a Reply

Your email address will not be published. Required fields are marked *