ਸੋਹਾਣਾ ਦੀ ਲੜਕੀ ਲਾਪਤਾ

ਐਸ ਏ ਐਸ ਨਗਰ, 17 ਜੂਨ (ਸ.ਬ.) ਸੋਹਾਣਾ ਵਿਖੇ ਆਪਣੀ ਮਾਂ ਅਤੇ ਦੋ ਭੈਣਾਂ ਨਾਲ ਰਹਿ ਰਹੀ ਲੜਕੀ ਮਾਨਸੀ 13 ਜੂਨ ਤੋਂ ਲਾਪਤਾ ਹੈ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸੀ ਸੈਕਟਰ -69 ਮੁਹਾਲੀ ਵਿਖੇ ਇਕ ਬਿਊਟੀ ਪਾਰਲਰ ਵਿੱਚ ਕੰਮ ਕਰਦੀ ਸੀ, 13 ਜੂਨ ਨੂੰ ਉਹ ਘਰ ਤੋਂ ਬਿਊਟੀ ਪਾਰਲਰ ਹੀ ਗਈ ਸੀ, ਪਰ ਮੁੜਕੇ ਵਾਪਸ ਘਰ ਨਹੀਂ ਆਈ| ਪਰਿਵਾਰ ਨੇ ਉਸਦੀ ਗੁੰਮਸ਼ਦਗੀ ਦੀ ਰਿਪੋਰਟ ਥਾਣਾ ਸੋਹਾਣਾ ਵਿਖੇ ਕਰ ਦਿਤੀ ਹੈ|

Leave a Reply

Your email address will not be published. Required fields are marked *