ਸੋਹਾਣਾ ਵਿਖੇ ਰਾਤ ਨੂੰ ਘਰ ਵਿੱਚ ਚੋਰੀ ਕਰਨ ਆਈਆਂ ਕੁੜੀਆਂ ਵਿੱਚੋਂ ਇੱਕ ਕਾਬੂ, ਦੂਜੀ ਫਰਾਰ

ਐਸ. ਏ. ਐਸ. ਨਗਰ, 17 ਜੁਲਾਈ (ਸ.ਬ.) ਨੇੜਲੇ ਪਿੰਡ ਸੋਹਾਣਾ ਵਿੱਚ ਬੀਤੀ ਰਾਤ ਇੱਕ ਘਰ ਵਿੱਚ ਚੋਰੀ ਕਰਨ ਆਈਆਂ ਦੋ ਕੁੜੀਆਂ ਵਿੱਚੋਂ ਇੱਕ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ, ਜਦੋਂ ਕਿ ਦੂਜੀ ਫਰਾਰ ਹੋ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਵਸਨੀਕ ਮੁੱਖ ਬਾਜਾਰ ਸੋਹਾਣਾ ਨੇ ਦੱਸਿਆ ਕਿ ਬੀਤੀ ਰਾਤ  ਇੱਕ ਵਜੇ ਦੇ ਕਰੀਬ ਦੋ ਕੁੜੀਆਂ ਕੋਠੇ ਟੱਪ ਕੇ ਉਹਨਾਂ ਦੇ ਘਰ ਚੋਰੀ ਕਰਨ ਦੇ ਇਰਾਦੇ ਨਾਲ ਆ ਗਈਆਂ, ਉਹਨਾਂ ਦੀ ਪਤਨੀ ਨੂੰ ਇਸ ਮੌਕੇ ਜਾਗ ਆਉਣ ਤੇ ਉਸਨੇ ਦਰਵਾਜੇ ਕੋਲ ਖੜੀ ਕੁੜੀ ਨੂੰ ਵੇਖਕੇ ਪੁਛਿਆ ਕਿ ਉਹ ਇੱਥੇ ਕੀ ਕਰ ਰਹੀ ਹੈ, ਤਾਂ ਉਹ ਕੁੜੀ ਬਹਾਨਾ ਲਾ ਕੇ ਫਰਾਰ ਹੋ ਗਈ| ਜਦੋਂ ਕਿ ਦੂਜੀ ਕੁੜੀ ਉਹਨਾਂ ਦੇ ਬੈਡ ਹੇਠਾਂ ਲੁਕ ਗਈ| ਇਸ ਕੁੜੀ ਦੇ ਬੈਡ ਹੇਠਾਂ ਹੋਣ ਦਾ ਪਤਾ ਲੱਗਣ ਤੇ ਉਹਨਾਂ ਨੇ ਇਸ ਕੁੜੀ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ| ਉਹਨਾਂ ਕਿਹਾ ਕਿ ਫੜੀ ਗਈ ਕੁੜੀ ਦੀ ਉਮਰ ਕਰੀਬ 17 ਸਾਲ ਹੈ ਜਦੋਂ ਕਿ ਫਰਾਰ ਹੋਈ ਕੁੜੀ ਦੀ ਉਮਰ 13 ਕੁ ਸਾਲ ਸੀ| ਉਹਨਾਂ ਕਿਹਾ ਕਿ ਇਹ ਕੁੜੀਅ ਸੋਹਾਣਾ ਪਿੰਡ ਦੀਆਂ ਹਨ ਅਤੇ ਪਿੱਛੋਂ ਬਿਹਾਰ ਤੋਂ ਆਈਆਂ ਹੋਈਆਂ ਹਨ|

Leave a Reply

Your email address will not be published. Required fields are marked *