ਸੋਹਾਣਾ ਵਿਖੇ ਰੇਹੜੀਆਂ ਫੜੀਆਂ ਉੱਪਰ ਵਿਕਦੇ ਫਲਾਂ ਦੀ ਜਾਂਚ ਕੀਤੀ

ਐਸ ਏ ਐਸ ਨਗਰ, 25 ਜੂਨ (ਸ.ਬ.)ਤੰਦਰੁਸਤ ਪੰਜਾਬ ਮਿਸ਼ਨ ਅਧੀਨ ਸਿਹਤ ਵਿਭਾਗ ਘੜੂੰਆਂ ਦੀ ਟੀਮ ਵਲੋਂ ਸਿਹਤ ਇੰਸਪੈਕਟਰ ਗੁਰਬਿੰਦਰ ਸਿੰਘ ਦੀ ਅਗਵਾਈ ਵਿੱਚ ਸੋਹਾਣਾ ਵਿਖੇ ਰੇਹੜੀਆਂ ਉੱਪਰ ਵਿਕ ਰਹੇ ਫਲਾਂ ਦੀ ਜਾਂਚ ਕੀਤੀ| ਇਸ ਮੌਕੇ ਟੀਮ ਮੈਂਬਰਾਂ ਵਲੋਂ ਗਲੇ ਸੜੇ ਅਤੇ ਅੱਧ ਪਕੇ ਫਲਾਂ ਨੂੰ ਸੁਟਵਾਇਆ ਗਿਆ|
ਇਸ ਮੌਕੇ ਦੁਕਾਨਦਾਰਾਂ ਨੂੰ ਖਰਾਬ ਹੋਏ ਫਲ ਨਾ ਵੇਚਣ ਲਈ ਤਾੜਨਾ ਕੀਤੀ ਗਈ| ਇਸ ਮੌਕੇ ਸਿਹਤ ਇੰਸਪੈਕਟਰ ਦਿਨੇਸ਼ ਚੌਧਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *