ਸੋਹਾਣਾ ਵਿਖੇ ਸੀਵਰੇਜ ਦੀ ਸਫਾਈ ਕੀਤੀ

ਐਸ. ਏ. ਐਸ. ਨਗਰ, 21 ਜੁਲਾਈ (ਸ.ਬ.) ਪਿੰਡ ਸੋਹਾਣਾ ਵਿਖੇ ਸੀਵਰੇਜ ਓਵਰ ਫਲੋ ਹੋਣ ਕਾਰਣ ਗੰਦਾ ਪਾਣੀ ਕਈ ਦਿਨਾਂ ਤੋਂ ਗਲੀਆਂ ਵਿੱਚ ਘੁੰਮ ਰਿਹਾ ਸੀ, ਜਿਸ ਕਾਰਨ ਪਿੰਡ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਸੀ| ਇਸ ਸਬੰਧੀ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸ਼ਨ ਹਰਕਤ ਵਿੱਚ ਆ ਗਿਆ ਹੈ| ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵਲੋਂ ਵਿਸ਼ੇਸ਼ ਇੰਜਣ ਲਗਾ ਕੇ ਸੀਵਰੇਜ ਦੀ ਸਫਾਈ ਕਰਵਾਈ ਗਈ| ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਸ੍ਰ. ਸੁਖਵਿੰਦਰ ਸਿੰਘ ਪੰਧੇਰ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ ਵਿੱਚ ਡੰਗਰਾਂ ਦਾ ਗੋਹਾ ਅਤੇ ਪਲਾਸਟਿਕ ਦੇ ਲਿਫਾਫੇ ਨਾ ਪਾਉਣ ਕਿਉਂਕਿ ਇਹ ਸੀਵਰੇਜ ਵੀ ਜਾਮ ਕਰ ਦਿੰਦੇ ਹਨ| ਸੀਵਰੇਜ ਦੀ ਸਫਾਈ ਹੋਣ ਉਪਰੰਤ ਪਿੰਡ ਵਾਸੀਆਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ|

Leave a Reply

Your email address will not be published. Required fields are marked *