ਸੋਹਾਣਾ ਵਿੱਚ ਸੀਵਰੇਜ ਦਾ ਪਾਣੀ ਓਵਰਫਲੋ ਹੋਣ ਕਾਰਨ ਬਿਮਾਰੀ ਫੈਲਣ ਦਾ ਖਤਰਾ

ਐਸ ਏ ਐਸ ਨਗਰ, 19 ਜੁਲਾਈ (ਸ.ਬ.) ਪਿੰਡ ਸੋਹਾਣਾ ਵਿੱਚ ਸੀਵਰੇਜ ਦੇ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਘੁੰਮ ਰਿਹਾ ਹੈ| ਜਿਸ ਕਾਰਣ ਇੱਥੇ ਕਿਸੇ ਸਮੇਂ ਵੀ ਬਿਮਾਰੀ ਫੈਲਣ ਦਾ ਖਤਰਾ ਬਣ ਗਿਆ ਹੈ| ਪਿੰਡ ਦੇ ਵਸਨੀਕ ਸ੍ਰੀ ਸੁਨੀਲ ਵਰਮਾ ਨੇ ਦਸਿਆ ਕਿ ਸੋਹਾਣਾ ਵਿੱਚ ਪੁਰਾਣੇਪੁਲੀਸ ਸਟੇਸ਼ਨ ਦੇ ਪਿਛੇ ਪੈਂਦੀ ਗਲੀ ਵਿੱਚ 2 ਸਾਲ ਪਹਿਲਾਂ              ਸੀਵਰੇਜ ਦੀ ਪਾਈਪ ਪਾਈ ਗਈ ਸੀ ਪ੍ਰੰਤੂ ਇਹ ਪਾਈਪ ਹਰ ਵੇਲੇ ਜਾਮ ਹੀ ਰਹਿੰਦੀ ਹੈ | ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਰਿਹਾ ਹੈ| ਉਹਨਾਂ ਦੱਸਿਆ ਕਿ ਇੱਥੇ ਥੋੜੇ ਦਿਨਾਂ ਬਾਅਦ ਹੀ ਸੀਵਰੇਜ ਦਾ ਗੰਦਾ ਅਤੇ ਬਦਬੂਦਾਰ ਪਾਣੀ  ਮੇਨਹੋਲਾਂ ਤੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਵਾਰ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਹਲ ਨਹੀਂ ਨਿਕਲ ਰਿਹਾ ਹੈ| ਗਲੀ ਵਿੱਚ ਹਰ ਵੇਲੇ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਇੱਥੋਂ ਦੇ ਕਈ ਵਸਨੀਕ ਬਿਮਾਰ ਵੀ ਪੈ ਚੁੱਕੇ ਹਨ| ਉਹਨਾਂ ਮੰਗ ਕੀਤੀ ਕਿ ਇਸ ਸਮੱਸਿਆਂ ਦੇ ਹਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *