ਸੌਰਵ ਗਾਂਗੁਲੀ ਦੀ ਸਿਹਤ ਮੁੜ ਵਿਗੜੀ, ਹਸਪਤਾਲ ਵਿੱਚ ਦਾਖ਼ਲ

ਨਵੀਂ ਦਿੱਲੀ, 27 ਜਨਵਰੀ (ਸ.ਬ.) ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦੀ ਸਿਹਤ ਦੁਬਾਰਾ ਖ਼ਰਾਬ ਹੋ ਗਈ ਹੈ ਅਤੇ ਉਨ੍ਹਾਂ ਨੂੰ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਾਂਗੁਲੀ ਨੂੰ 2 ਜਨਵਰੀ ਨੂੰ ਜਿੰਮ ਵਿੱਚ ਵਰਜਿਸ਼ ਕਰਦੇ ਹੋਏ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਦੇ ਕਾਰਨ ਵੁਡਲੈਂਡਸ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਜਾਂਚ ਤੇ ਇਲਾਜ ਦੇ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੂੰ ਹਲਕਾ ਦਿਲ ਦਾ ਦੌਰਾ ਪਿਆ ਸੀ ਤੇ ਉਨ੍ਹਾਂ ਦੀ ਐਂਜਿਓਪਲਾਸਟਰੀ ਕੀਤੀ ਗਈ ਸੀ। ਬੀਤੀ 7 ਜਨਵਰੀ ਨੂੰ ਸੌਰਵ ਗਾਂਗੁਲੀ ਨੂੰ ਵੁੱਡਲੈਂਡਜ਼ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰੰਤੂ ਹੁਣ ਉਹਨਾਂ ਦੀ ਸਿਹਤ ਮੁੜ ਖਰਾਬ ਹੋ ਗਈ ਹੈ।

Leave a Reply

Your email address will not be published. Required fields are marked *