ਸ੍ਰੀਨਗਰ ਦੇ ਸਾਬਕਾ ਡੀ. ਐਸ. ਪੀ. ਦਵਿੰਦਰ ਸਿੰਘ ਨਾਲ ਜੁੜੇ ਮਾਮਲੇ ਵਿੱਚ ਐਨ. ਆਈ. ਏ. ਨੇ ਵੱਲੋਂ ਛਾਪੇਮਾਰੀ

ਸ਼੍ਰੀਨਗਰ, 24 ਸਤੰਬਰ (ਸ.ਬ.) ਰਾਸ਼ਟਰੀ ਜਾਂਚ ਏਜੰਸੀ (ਐਨ.ਆਈ. ਏ.) ਨੇ ਹਿਜ਼ਬੁਲ ਮੁਜਾਹੀਦੀਨ (ਐਚ.ਐਮ.) ਦੇ 2 ਅੱਤਵਾਦੀਆਂ ਨੂੰ ਸੁਰੱਖਿਆ ਚੌਕੀਆਂ ਪਾਰ ਕਰਨ ਵਿੱਚ ਮਦਦ ਕਰਨ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਬਕਾ ਪੁਲੀਸ ਸਬ ਇੰਸਪੈਕਟਰ (ਡੀ.ਐਸ.ਪੀ.) ਦੇਵੇਂਦਰ ਸਿੰਘ ਨਾਲ ਜੁੜੇ ਇਕ ਮਾਮਲੇ ਵਿੱਚ ਸ਼੍ਰੀਨਗਰ ਦੇ ਬਾਹਰੀ ਇਲਾਕੇ ਵਿੱਚ ਛਾਪਾ ਮਾਰਿਆ| ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐਨ.ਆਈ.ਏ. ਦੇ ਅਧਿਕਾਰੀਆਂ ਨੇ ਸ਼ਹਿਰ ਦੇ ਬਾਹਰੀ ਇਲਾਕੇ ਜੈਨਾਕੋਟ ਵਿੱਚ ਬਸ਼ੀਰ ਅਹਿਮਦ ਲੋਨ ਦੇ ਘਰ ਛਾਪਾ ਮਾਰਿਆ| ਇਸ ਤੋਂ ਪਹਿਲਾਂ, ਕਿਸੇ ਵੀ ਕਾਨੂੰਨ-ਵਿਵਸਥਾ ਦੀ ਸਮੱਸਿਆ ਤੋਂ ਬਚਣ ਲਈ ਇਲਾਕੇ ਵਿੱਚ ਸਵੇਰੇ-ਸਵੇਰੇ ਹੀ ਸੁਰੱਖਿਆ ਦਸਤੇ ਅਤੇ ਪੁਲੀਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ| ਲੋਨ ਸਰਹੱਦੀ ਸ਼ਹਿਰ ਉੜੀ ਦੇ ਵਾਸੀ ਹਨ, ਜਿੱਥੇ ਐਨ.ਆਈ.ਏ. ਨੇ ਹਾਲ ਹੀ ਵਿੱਚ ਇਕ ਘਰ ਤੇ ਛਾਪਾ ਮਾਰਿਆ ਸੀ| ਇਸ ਤੋਂ 2 ਦਿਨ ਪਹਿਲਾਂ ਐਨ.ਆਈ.ਏ. ਨੇ ਬਾਰਾਮੂਲਾ ਦੇ ਪਲਹਾਲਨ ਪੱਟਨ ਅਤੇ ਉੜੀ ਵਿੱਚ 3 ਥਾਂਵਾਂ ਤੇ ਛਾਪੇ     ਮਾਰੇ|
ਜਿਕਰਯੋਗ ਹੈ ਕਿ ਦੇਵੇਂਦਰ ਸਿੰਘ ਨੂੰ 11 ਜਨਵਰੀ ਨੂੰ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਤੇ ਨਾਵੇਦ ਮੁਸ਼ਤਾਕ ਉਰਫ਼ ਬਾਬੂ ਅਤੇ ਅਲਤਾਫ ਨਾਲ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਕਸ਼ਮੀਰ ਤੋਂ ਦਿੱਲੀ ਵੱਲ ਆ ਰਹੇ ਸਨ| ਬਾਅਦ ਵਿੱਚ ਮਾਮਲੇ ਨੂੰ ਅੱਗੇ ਦੀ ਜਾਂਚ ਲਈ ਐਨ.ਆਈ.ਏ. ਨੂੰ ਸੌਂਪ ਦਿੱਤਾ ਗਿਆ| ਉਸ ਤੋਂ ਕੀਤੀ ਗਈ ਪੁੱਛ-ਗਿੱਛ ਦੇ ਆਧਾਰ ਤੇ ਐਨ.ਆਈ.ਏ. ਨੇ 2 ਦਰਜਨ ਤੋਂ ਵੱਧ ਘਰਾਂ ਅਤੇ ਹੋਰ ਥਾਂਵਾਂ ਤੇ ਛਾਪੇ ਮਾਰੇ ਅਤੇ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ|

Leave a Reply

Your email address will not be published. Required fields are marked *