ਸ੍ਰੀਨਗਰ : ਭਿਆਨਕ ਅੱਗ ਵਿੱਚ ਦੋ ਬੈਂਕਾਂ ਸਮੇਤ 20 ਦੁਕਾਨਾਂ ਸੜ ਕੇ ਸੁਆਹ

ਸ੍ਰੀਨਗਰ, 13 ਜਨਵਰੀ  (ਸ.ਬ.) ਸ੍ਰੀਨਗਰ ਦੇ ਪ੍ਰਸਿੱਧ ਲਾਲ ਚੌਕ ਨੇੜੇ ਕੋਰਟ ਰੋਡ ਵਿਖੇ ਅੱਜ ਤੜਕੇ ਭਿਆਨਕ ਅੱਗ ਲੱਗਣ ਕਾਰਨ ਦੋ ਬੈਂਕ, ਇਕ ਪੋਸਟ ਆਫ਼ਿਸ ਸਮੇਤ 20 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ| ਦੋ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੰਗਵਾਉਣਾ ਪਿਆ ਅੱਗ ਤੇ ਕਾਬੂ ਪਾ ਲਿਆ ਗਿਆ| ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *