ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੈਨਗਰ ਜਾ ਰਹੀ ਸ਼ਹੀਦ ਐਕਸਪੈ੍ਰਸ ਰੇਲਗੱਡੀ ਦੇ 2 ਡੱਬੇ ਪੱਟੜੀ ਤੋਂ ਉਤਰੇ

ਲਖਨਊ, 18 ਜਨਵਰੀ (ਸ. ਬ.) ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੈਨਗਰ ਜਾ ਰਹੀ ਰੇਲਗੱਡੀ (4674) ਸ਼ਹੀਦ ਐਕਸਪੈ੍ਰਸ ਦੇ 2 ਡੱਬੇ ਲਖਨਊ ਵਿੱਚ ਪੱਟੜੀ ਤੋਂ ਉਤਰ ਗਏ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਸਬੰਧੀ ਸੀਨੀਅਰ ਮੰਡਲ ਵਣਜ ਪ੍ਰਬੰਧਕ ਜਗਤੋਸ਼ ਸ਼ੁਕਲਾ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਸ਼ਹੀਦ ਐਕਸਪੈ੍ਰਸ ਜਿਵੇਂ ਹੀ ਚਾਰਬਾਗ ਦੇ ਪਲੇਟਫਾਰਮ ਤੋਂ ਅੱਗੇ ਵਧੀ, ਉਸਦੇ 2 ਡੱਬੇ ਪੱਟੜੀ ਤੋਂ ਉਤਰ ਗਏ। ਹਾਦਸੇ ਵਿੱਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਡੱਬਿਆਂ ਦੇ ਯਾਤਰੀਆਂ ਨੂੰ ਦੂਜੇ ਡੱਬਿਆਂ ਵਿੱਚ ਭੇਜ ਕੇ ਜਲਦ ਹੀ ਟਰੇਨ ਰਵਾਨਾ ਕਰ ਦਿੱਤੀ ਜਾਵੇਗੀ। ਰੇਲਵੇ ਸੂਤਰਾਂ ਅਨੁਸਾਰ ਟਰੇਨ ਦੇ ਦੋਵੇਂ ਡੱਬਿਆਂ ਦੇ ਪੱਟੜੀ ਤੋਂ ਉਤਰਦੇ ਹੀ ਯਾਤਰੀਆਂ ਵਿੱਚ ਭੱਜ-ਦੌੜ ਮੱਚ ਗਈ ਪਰ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੇ ਤੁਰੰਤ ਸਥਿਤੀ ਨੂੰ ਸੰਭਾਲ ਲਿਆ ਕਿਉਂਕਿ ਹਾਦਸਾ ਚਾਰਬਾਗ ਰੇਲਵੇ ਸਟੇਸ਼ਨ ਉਤੇ ਹੋਇਆ ਸੀ, ਇਸ ਲਈ ਮਾਮਲੇ ਨੂੰ ਤੁਰੰਤ ਸੰਭਾਲ ਲਿਆ ਗਿਆ।

Leave a Reply

Your email address will not be published. Required fields are marked *