ਸ੍ਰੀ ਕ੍ਰਿਸ਼ਨ ਕਥਾ ਦਾ ਆਯੋਜਨ

ਐਸ ਏ ਐਸ ਨਗਰ, 29 ਦਸੰਬਰ (ਸ.ਬ.) ਸ੍ਰੀ ਸਨਾਤਨ ਧਰਮ ਸਭਾ ਪਿੰਡ ਸੋਹਾਣਾ ਦੁਆਰਾ ਸ੍ਰੀ ਠਾਕੁਰਦੁਆਰਾ ਮੰਦਰ ਸੋਹਾਣਾ ਵਿਚ ਪੰਜ ਦਿਨ੍ਹਾਂ ਸ੍ਰੀ ਕ੍ਰਿਸ਼ਨ ਕਥਾ ਦਾ ਆਯੋਜਨ ਕੀਤਾ ਗਿਆ| ਕਥਾ ਦੇ ਪਹਿਲੇ ਦਿਨ ਸਾਧਵੀ ਰਿਤੁ ਭਾਰਤੀ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਕਥਾ ਦਾ ਮਹੱਤਵ ਬਹੁਤ ਹੀ ਮਹਾਨ ਹੈ| ਜਿਥੇ  ਇਕ ਤਰਫ਼  ਇਹ ਸਾਨੂੰ ਅਸਲੀ ਸ਼ਕਤੀ ਤੋਂ ਜਾਣੂ ਕਰਵਾਉਂਦੀ ਹੈ ਉਸ ਦੇ ਨਾਲ ਹੀ ਸਾਨੂੰ ਜਾਗੁਰਕ ਵੀ ਕਰਦੀ ਹੈ| ਜਾਗ੍ਰਤੀ ਤੋਂ ਭਾਵ ਆਤਮਾ ਦੀ ਪੱਧਰ ਤੇ ਜਾਗੁਰੁਕ ਹੋਣਾ ਹੈ| ਭਗਵਾਨ ਸ੍ਰੀ ਕ੍ਰਿਸ਼ਨ ਦਾ ਤੱਤਵ ਰੂਪ ਵਿਚ ਦਰਸ਼ਨ ਆਪਣੇ ਘਟ ਭਾਵ ਸ਼ਰੀਰ ਦੇ ਅੰਦਰ ਕਰਨ ਨਾਲ ਇਕ ਇਨਸਾਨ ਅਸਲ ਜਾਗ੍ਰਤੀ ਨੂੰ ਪ੍ਰਾਪਤ ਹੁੰਦਾ ਹੈ| ਕਿਉਂਕਿ  ਈਸ਼ਵਰ ਦਾ ਅਨੁਭਵ ਦੀ ਅਣਹੋਂਦ ਕਾਰਨ ਸਦਗੁਣਾਂ ਨੂੰ ਧਾਰਨ ਨਹੀਂ ਕੀਤਾ ਜਾ ਸਕਦਾ|

Leave a Reply

Your email address will not be published. Required fields are marked *