ਸ੍ਰੀ ਗਣੇਸ਼ ਉਤਸਵ ਕਮੇਟੀ ਵਲੋਂ ਸ਼ੋਭਾ ਯਾਤਰਾ ਦਾ ਆਯੋਜਨ

ਐਸ ਏ ਐਸ ਨਗਰ, 15 ਸਤੰਬਰ (ਸ.ਬ.) ਸ੍ਰੀ ਗਣੇਸ਼ ਉਤਸਵ ਕਮੇਟੀ ਵਲੋਂ ਕਰਵਾਇਆ ਜਾ ਰਿਹਾ ਗਣੇਸ਼ ਉਤਸਵ ਅੱਜ ਸੰਪੰਨ ਹੋ ਗਿਆ| ਬਂੈਡ ਵਾਜਿਆਂ ਦੇ ਨਾਲ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਦੇ ਲਈ ਸ਼ੋਭਾ ਯਾਤਰਾ ਦੇ ਰੂਪ ਵਿਚ ਲਿਜਾਈ ਗਈ| ਇਸ ਮੌਕੇ ਸਹਾਰਨਪੁਰ ਤੋਂ ਆਈ ਟੀਮ ਵਲੋਂ ਤਿਆਰ ਕੀਤਾ ਗਿਆ 151 ਮੀਟਰ ਦਾ ਝੰਡਾ ਮੁੱਖ ਆਕਰਸ਼ਨ ਦਾ ਕੇਂਦਰ ਸੀ| ਇਸ ਸ਼ੋਭਾ ਯਾਤਰਾ ਦੌਰਾਨ ਕਈ ਥਾਵਾਂ ਉਪਰ ਲੰਗਰ ਲਗਾਏ ਗਏ|
ਸ੍ਰੀ ਗਣੇਸ਼ ਉਤਸਵ ਕਮੇਟੀ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਅਤੇ ਚੇਅਰਮੈਨ ਰਮੇਸ਼ ਦੱਤ ਦੀ ਅਗਵਾਈ ਵਿੱਚ ਕੱਢੀ ਗਈ ਇਸ ਸ਼ੋਭਾ ਯਾਤਰਾ ਦੇ ਦੌਰਾਨ ਸ਼ਹਿਰ ਦੇ ਹੋਰਨਾਂ ਮੰਦਰਾਂ ਵਿੱਚ ਸਥਾਪਿਤ ਕੀਤੀਆਂ ਗਈਆਂ ਗਣੇਸ਼ ਜੀ ਦੀਆਂ ਮੂਰਤੀਆਂ ਨੂੰਵੀ ਮੰਦਰ ਕਮੇਟੀਆਂ ਵਲੋਂ ਸਮਾਗਮ ਸਥਾਨ ਉਪਰ ਲਿਆਂਦਾ ਗਿਆ ਅਤੇ ਇਹਨਾਂ ਮੂਰਤੀਆਂ ਨੂੰ ਵੀ ਵਿਸਰਜਨ ਦੇ ਲਈ ਲਿਜਾਇਆ ਗਿਆ|
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਦੇ ਓ ਐਸ ਡੀ ਅੰਕਿਤ ਬੰਸਲ, ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਪੁਤਰ ਮਨੀਸ ਬਾਂਸਲ, ਆਚਾਰੀਆ ਇੰਦਰ ਮਨੀ ਮਹਾਰਾਜ, ਕੇਂਦਰੀ ਮੰਦਰ ਪੁਜਾਰੀ ਪ੍ਰੀਸ਼ਦ ਦੇ ਪ੍ਰਧਾਨ ਜਗਦੰਬਾ ਪ੍ਰਸ਼ਾਦ, ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਵੀ ਕੇ ਵੈਦ, ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ, ਸ੍ਰੀ ਗੌਰੀ ਸ਼ੰਕਰ ਸੇਵਾ ਦਲ ਤੋਂ ਨਿਕੂ ਸ਼ਰਮਾ, ਕਂੌਸਲਰ ਅਸ਼ੋਕ ਝਾ, ਵਿਜਯ ਸ਼ਰਮਾ, ਜਨਕ ਸਿੰਗਲਾ,ਵਿਵੇਕ ਕ੍ਰਿਸ਼ਨ ਜੋਸ਼ੀ, ਯੁਵਾ ਬ੍ਰਾਹਮਣ ਸਭਾ ਦੇ ਪ੍ਰਧਾਨ ਰਮਨ ਸੈਲੀ, ਪਰਮਿੰਦਰ ਸ਼ਰਮਾ, ਚਿੰਟੂ ਗਗਨੇਜਾ, ਦੀਪਕ ਪਾਂਡੇ, ਅਰੁਣ ਸ਼ਰਮਾ ਬਲੌਂਗੀ, ਮੁਨੀਸ਼ ਖੇੜਾ, ਮਨੋਜ ਵਰਮਾ, ਰਮੇਸ਼ ਵਰਮਾ, ਗੁਰਨਾਮ ਬਿੰਦਰਾ, ਰਵੀ ਕੁਮਾਰ, ਨਵੀਨ ਜਿੰਦਲ, ਫੇਜ਼ 11 ਮੰਦਰ ਕਮੇਟੀ ਦੇ ਪ੍ਰਧਾਨ ਪ੍ਰਮੋਦ ਮਿਸ਼ਰਾ, ਫੇਜ਼ 9 ਮੰਦਰ ਕਮੇਟੀ ਦੇ ਪ੍ਰਧਾਨ ਸਤਪਾਲ ਸ਼ਰਮਾ, ਫੇਜ਼ 10 ਮੰਦਰ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ , ਜਸਵਿੰਦਰ ਸ਼ਰਮਾ ਵੀ ਮੌਜੂਦ ਸਨ|
ਇਸ ਦੌਰਾਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ2 ਵਲੋਂ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਦੀ ਅਗਵਾਈ ਵਿੱਚ ਸ੍ਰੀ ਗਣੇਸ਼ ਸੋਭਾ ਯਾਤਰਾ ਮੌਕੇ ਲੰਗਰ ਲਗਾਇਆ ਗਿਆ| ਇਸ ਮੌਕੇ ਐਸੋ: ਦੇ ਮੁੱਖ ਸਲਾਹਕਾਰ ਆਤਮਾ ਰਾਮ ਅਗਰਵਾਲ, ਜਨਰਲ ਸਕੱਤਰ ਵਰੁਣ ਗੁਪਤਾ, ਮੀਤ ਪ੍ਰਧਾਨ ਅਸ਼ੋਕ ਬਾਂਸਲ, ਸਕੱਤਰ ਗੁਰਪ੍ਰੀਤ ਸਿੰਘ, ਨਿਸ਼ਾਂਤ ਕੁਮਾਰ, ਖਜਾਨਚੀ ਜਤਿੰਦਰ ਸਿੰਘ ਢੀਂਗਰਾ, ਸੁਰਿੰਦਰ ਮਿੱਤਲ, ਚਰਨਜੀਤ ਸਰਮਾ,ਵਿਸਾਲ ਕੁਮਾਰ, ਸ਼ੁਸ਼ਾਂਤ ਗੁਲਾਟੀ, ਰਾਜੀਵ ਮੱਕੜ, ਨਵਦੀਪ ਬਾਂਸਲ, ਕਿਸ਼ਨ ਕੁਮਾਰ ਅਤੇ ਹੋਰ ਮਂੈਬਰ ਮੌਜੂਦ ਸਨ|

Leave a Reply

Your email address will not be published. Required fields are marked *