ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਤੇ ਨਗਰ ਕੀਰਤਨ 3 ਜਨਵਰੀ ਨੂੰ

ਐਸ.ਏ.ਐਸ.ਨਗਰ, 19 ਦਸੰਬਰ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਸ੍ਰ.ਮਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1 ਵਿਖੇ ਹੋਈ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ   ਹਮੇਸ਼ਾ ਵਾਂਗੂ ਇਕ ਮਹਾਨ ਨਗਰ ਕੀਰਤਨ ਦਾ ਆਯੋਜਨ 3 ਜਨਵਰੀ ਨੂੰ ਕੀਤਾ ਜਾਵੇਗਾ| ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1 ਤੋਂ ਦਿਨ ਦੇ 11 ਵਜੇ ਆਰੰਭ ਹੋ ਕੇ ਇਸ ਦੀ ਸੰਪੂਰਨਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 11 ਵਿਖੇ ਕੀਤੀ ਜਾਵੇਗੀ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਾਲਮੇਲ ਕਮੇਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਟੋਹੜਾ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਫੇਜ਼-1 ਤੋਂ ਆਰੰਭ ਹੋ ਕੇ ਗੁਰੂ ਨਾਨਕ ਮਾਰਕੀਟ ਗੁਰਦੁਆਰਾ ਸਾਹਿਬ 55 ਸੈਕਟਰ ਬੈਰੀਅਰ, ਫਰੈਂਕੋ ਹੋਟਲ ਚੋਂਕ, ਮਦਨ ਪੁਰਾ ਚੋਂਕ, ਗੁਰਦੁਆਰਾ ਰਾਮਗੜੀਆ ਸਭਾ, ਗੁਰਦੁਆਰਾ ਸਾਚਾ ਧੰਨ ਫੇਜ਼-3ਬੀ1, ਗੁਰਦੁਆਰਾ ਅੰਬ ਸਾਹਿਬ ਤੇ ਫੇਜ਼-11 ਦੇ ਗੁਰਦੁਆਰਾ  ਸਾਹਿਬ ਰਾਤ 8.00 ਵਜੇ ਸੰਪੂਰਨ  ਹੋਵੇਗਾ|
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਪਾਹਵਾ, ਪਰਮਜੀਤ ਸਿੰਘ ਗਿੱਲ, ਬਲਬੀਰ ਸਿੰਘ ਖਾਲਸਾ, ਜਸਵਿੰਦਰ ਸਿੰਘ, ਸੋਹਣ ਸਿੰਘ, ਜੇ.ਪੀ. ਸਿੰਘ, ਨਿਰਮਲ ਸਿੰਘ ਭੁਰਜੀ, ਮਨੋਹਰ ਸਿੰਘ, ਬਲਬੀਰ ਸਿੰਘ, ਦਵਿੰਦਰ ਸਿੰਘ, ਗੁਰਚਰਨ ਸਿੰਘ, ਤਰਲੋਚਨ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ ਪਟਿਆਲਵੀ, ਭਜਨ ਸਿੰਘ, ਸਤਪਾਲ ਸਿੰਘ ਬਾਗੀ  ਹਾਜਿਰ ਸਨ|

Leave a Reply

Your email address will not be published. Required fields are marked *