ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਲੋਕਾਂ ਅੰਦਰ ਅਕਾਲੀਆਂ ਖਿਲਾਫ ਭਾਰੀ ਗੁੱਸਾ : ਸਿੱਧੂ

ਐਸ ਏ ਐਸ ਨਗਰ, 15 ਸਤੰਬਰ (ਸ.ਬ.) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਲੋਕਾਂ ਅੰਦਰ ਅਕਾਲੀਆਂ ਖਿਲਾਫ ਭਾਰੀ ਗੁੱਸਾ ਹੈ ਅਤੇ ਲੋਕ ਇਨ੍ਹਾਂ ਸੰਮਤੀ ਚੋਣਾਂ ਅਤੇ ਆਉਂਦੀਆਂ ਲੋਕ ਸਭਾ ਚੋਣਾ ਵਿੱਚ ਅਕਾਲੀ-ਭਾਜਪਾ ਨੂੰ ਮੂੰਹ ਨਹੀਂ ਲਾਉਣਗੇ| ਇਹ ਗੱਲ ਕੈਬਨਿਟ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਜੋਨ ਬਲੋਂਗੀ ਤੋ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਸਵਿੰਦਰ ਕੌਰ ਦੁਰਾਲੀ, ਸੰਮਤੀ ਜੋਨ ਭਾਗੋ ਮਾਜਰਾ ਤੋਂ ਬੀਬੀ ਬਲਜਿੰਦਰ ਕੌਰ ਭਾਗੋਮਾਜਰਾ, ਲਾਂਡਰਾਂ ਜੋਨ ਤੋਂ ਸਤਵੰਤ ਕੌਰ ਲਾਂਡਰਾਂ ਅਤੇ ਚੱਪੜਚਿੜੀ ਜੋਨ ਤੋਂ ਸ਼ਮਸ਼ੇਰ ਸਿੰਘ ਦੇ ਹੱਕ ਵਿੱਚ ਪਿੰਡ ਮਾਣਕ ਮਾਜਰਾ, ਗੋਬਿੰਦਗੜ੍ਹ, ਸ਼ਾਮਪੁਰ, ਲਾਂਡਰਾਂ, ਚੱਪੜਚਿੜੀ ਕਲਾਂ ਅਤੇ ਖੁਰਦ ਵਿਖੇ ਚੋਣ ਪ੍ਰਚਾਰ ਦੌਰਾਨ ਸੰਬੋਧਨ ਕਰਦਿਆਂ ਆਖੀ| ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਖੁਦ 10 ਸਾਲ ਸੱਤਾ ਵਿੱਚ ਰਹਿ ਕੇ ਕਿਸੇ ਇਕ ਵੀ ਕਿਸਾਨ ਦਾ ਕਰਜਾ ਮੁਆਫ ਨਹੀਂ ਕਰ ਸਕਿਆ, ਪਰ ਹੁਣ ਅਕਾਲੀਆਂ ਵਲੋਂ ਕੈਪਟਨ ਸਰਕਾਰ ਦੇ ਲੋਕ ਭਲਾਈ ਕੰਮਾਂ ਦੀ ਨੂਕਤਾਚੀਨੀ ਕਰਕੇ ਮੰਦੀ ਰਾਜਨੀਤੀ ਕੀਤੀ ਜਾ ਰਹੀ ਹੈ| ਉਨ੍ਹਾਂ ਕਿਹਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਅਕਾਲੀਆਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ|
ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਹਰਚਰਨ ਸਿੰਘ ਗਿੱਲ ਸਾਬਕਾ ਸਰਪੰਚ ਲਾਂਡਰਾਂ, ਜਗਦੀਸ ਸਿੰਘ ਲਾਂਡਰਾਂ, ਗਿਆਨੀ ਭੁਪਿੰਦਰ ਸਿੰਘ, ਦਿਲਬਾਗ ਸਿੰਘ ਨੰਬਰਦਾਰ, ਜਸਪਾਲ ਸਿੰਘ ਗੁੱਡੂ, ਜੈ ਕਿਸ਼ਨ ਵਰਮਾ ਬਿੱਟੂ, ਸੁਰਜੀਤ ਸਿੰਘ ਸਾਬਕਾ ਸਰਪੰਚ ਸੈਦਪੁਰ, ਸੂਬੇਦਾਰ ਸੁਰਜੀਤ ਸਿੰਘ ਸਾਬਕਾ ਸਰਪੰਚ, ਚੱਪੜਚਿੜੀ, ਅਜੈਬ ਸਿੰਘ ਸਾਬਕਾ ਸਰਪੰਚ, ਸੋਹਣ ਸਿੰਘ ਸਰਪੰਚ ਚੱਪੜਚਿੜੀ ਕਲਾਂ, ਨਰਿੰਦਰ ਸਿੰਘ ਲਖਨੌਰ, ਸਤਨਾਮ ਸਿੰਘ ਲਖਨੌਰ, ਇੰਦਰਜੀਤ ਸਿੰਘ ਸਰਪੰਚ ਸ਼ਾਮਪੁਰ, ਜਸਮੇਰ ਸਿੰਘ ਸ਼ਾਮਪੁਰ, ਚੌਧਰੀ ਦੀਪ ਚੰਦ ਸਾਬਕਾ ਸਰਪੰਚ ਗੋਬਿੰਦਗੜ੍ਹ, ਬਲਬੀਰ ਸਿੰਘ ਗੋਬਿੰਦਗੜ੍ਹ, ਸੁਰਜੀਤ ਸਿੰਘ ਮਾਣਕ ਮਾਜਰਾ, ਸੋਮਨਾਥ ਸਾਬਕਾ ਸਰਪੰਚ ਗੁਡਾਣਾ ਆਦਿ ਹਾਜ਼ਰ ਸਨ |

Leave a Reply

Your email address will not be published. Required fields are marked *