ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ 17 ਨਵੰਬਰ ਨੂੰ


ਚੰਡੀਗੜ੍ਹ, 16 ਦਸੰਬਰ (ਸ.ਬ.) ਨੌਵੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ 17 ਨਵੰਬਰ ਨੂੰ ਗੁਰਦੁਆਰਾ ਸਾਹਿਬ ਸੈਕਟਰ 22 ਡੀ ਚੰਡੀਗੜ੍ਹ ਤੋਂ ਸਵੇਰੇ 11 ਵਜੇ ਸਜਾਇਆ ਜਾਵੇਗਾ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਜਰਨਲ ਸਕੱਤਰ ਗੁਰਜੋਤ ਸਿੰਘ ਸਾਹਨੀ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ ਜੋ ਕਿ 22 ਏ ਹੋ ਕੇ ਬੱਸ ਅੱਡਾ ਸੈਕਟਰ-17 ,  ਸੈਕਟਰ-18 ਪ੍ਰੈਸ ਚੋਂਕ , ਗੁਰਦੁਆਰਾ ਸੈਕਟਰ-8, ਮਾਰਕੀਟ ਤੋਂ ਹੁੰਦਾ ਹੋਇਆ ਗੁਰਦੁਆਰਾ ਸੈਕਟਰ-7, ਸੈਕਟਰ 19, 27,30, 20 ਦੇ ਚੌਂਕ ਰਾਹੀਂ ਸੈਕਟਰ-20, ਸੈਕਟਰ-21,22,23 ਦੀਆਂ ਮਾਰਕੀਟਾਂ, ਗੁਰਦੁਆਰਾ ਸੈਕਟਰ-23 ਡੀ,  ਸੈਕਟਰ 36 ਤੋਂ ਹੁੰਦਾ ਹੋਇਆ ਗੁਰਦੁਆਰਾ ਸੈਕਟਰ 37 ਚੰਡੀਗੜ੍ਹ ਵਿਖੇ ਸ਼ਾਮੀਂ 7.30 ਵਜੇ ਸੰਪੂਰਨ ਹੋਵੇਗਾ|

Leave a Reply

Your email address will not be published. Required fields are marked *