ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਐਸ.ਏ.ਐਸ ਨਗਰ, 1 ਨਵੰਬਰ (ਸ.ਬ.) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੂਰਬ ਦੇ ਸਬੰਧ ਵਿਚ ਡਾਕਟਰ ਅੰਬੇਦਕਰ ਹਾਊਸਿੰਗ ਸੁਸਾਇਟੀ ਸੈਕਟਰ 76 ਮੁਹਾਲੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ  ਅਤੇ ਗੁਰਦੂਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਰਾਗੀ ਜੱਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ| ਉਪਰੰਤ ਪ੍ਰਭਾਤ ਫੇਰੀ ਵੀ  ਕੱਢੀ ਗਈ|
ਸਰਬ ਸਾਂਝੀਵਾਲਤਾ ਦੇ ਮੰਤਵ ਨਾਲ ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਤੇ ਚਲਣ ਲਈ ਸੰਗਤ ਨੂੰ  ਪ੍ਰੇਰਿਤ ਕੀਤਾ ਗਿਆ ਅਤੇ ਗੁਰੂ ਸਾਹਿਬ ਦੇ ਮਹਾਨ ਜੀਵਨ ਤੇ ਚਾਨਣਾ ਵੀ ਪਾਇਆ ਗਿਆ| ਸਮਾਗਮ ਵਿਚ ਸ੍ਰੀ ਪਰਮਜੀਤ ਸਿੰਘ ਬੱਤਾ ਐਡਵੋਕੇਟ , ਪ੍ਰਧਾਨ ਜਸਬੀਰ ਸਿੰਘ, ਪ੍ਰਿੰਸੀਪਲ ਕੁਲਦੀਪ ਸਿੰਘ, ਰਮਨ ਬਜਾਜ, ਡਾ: ਪਰਮਿੰਦਰ ਸਿੰਘ, ਰਾਜਕਰਨ ਸਿੰਘ, ਅਮਰੀਕ ਸਿੰਘ, ਸੁਖਮੀਤ ਕੌਰ, ਰੁਪਿੰਦਰ ਕੌਰ, ਰੀਟਾ ਵਧਵਾ ਅਤੇ ਹੋਰ ਸੰਗਤਾ ਨੇ ਵੀ ਸਮਾਗਮ ਵਿਚ ਸਿਰਕਤ ਕੀਤੀ ਤੇ ਸੰਗਤਾਂ ਲਈ ਪ੍ਰਬੰਧਕਾਂ ਵੱਲੋਂ  ਲੰਗਰ ਅਤੇ ਚਾਹ ਦਾ ਪ੍ਰਬੰਧ ਕੀਤਾ ਗਿਆ|

Leave a Reply

Your email address will not be published. Required fields are marked *