ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਲੰਗਰ ਲਗਾਇਆ

ਐਸ ਏ ਐਸ ਨਗਰ, 3 ਨਵੰਬਰ (ਸ.ਬ.) ਸਾਢੇ ਸੱਤ ਮਰਲਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ 3 ਬੀ 1 ਵਲੋਂ ਬੀਤੇ ਦਿਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਸਬੰਧੀ ਮਦਨਪੁਰ ਚੌਂਕ ਵਿੱਚ ਲੰਗਰ ਲਾਇਆ ਗਿਆ| ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਕੁੰਭੜਾ ਅਤੇ ਕੌਂਸਲਰ ਹਰਮਨਪ੍ਰੀਤ ਸਿੰਘ ਪਿੰ੍ਰਸ ਨੇ ਵੀ ਹਾਜਰੀ ਲਵਾਈ|
ਇਸ ਮੌਕੇ ਕੌਂਸਲਰ ਪ੍ਰਿੰਸ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਕੇ ਲੰਗਰ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਗੁਰੂ ਸਾਹਿਬ ਦੇ ਵਲੋਂ ਦਰਸ਼ਾਏ ਮਾਰਗ ਉਪਰ ਚਲਣਾ ਚਾਹੀਦਾ ਹੈ| ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਖੁਸ਼ਵੰਤ ਸਿੰਘ ਖਰਵੰਦਾ, ਵਿੱਤ ਸਕੱਤਰ ਦਵਿੰਦਰ ਸਿੰਘ ਭਾਟੀਆ, ਜਸਪਾਲ ਸਿੰਘ, ਡਾ ਕੁਲਦੀਪ ਸਿੰਘ, ਅਰਵਿੰਦ ਗੋਇਲ, ਸੁਰਜਨ ਸਿੰਘ ਗਿਲ, ਬਲਵੰਤ ਸਿੰਘ ਮੁਸਾਫਿਰ , ਮੋਨੂੰ ਖਰਵੰਦਾ, ਭੁਪਿੰਦਰ ਸਿੰਘ ਮਲਹੋਤਰਾ ਨੇ ਵੀ ਲੰਗਰ ਸੇਵਾ ਕੀਤੀ|

Leave a Reply

Your email address will not be published. Required fields are marked *